ਨਵੀਂ ਦਿੱਲੀ- ਸਰਕਾਰ ਨੇ ਸਪੈਕਟ੍ਰਮ ਨਿਲਾਮੀ ਦੀ ਤਰੀਕ ਨੂੰ 1 ਹਫ਼ਤਾ ਵਧਾ ਕੇ ਹੁਣ 4 ਮਾਰਚ ਅਤੇ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ ਨੂੰ ਵੀ ਵਧਾ ਕੇ 16 ਫਰਵਰੀ ਕਰ ਦਿੱਤਾ ਹੈ। ਸਪੈਕਟ੍ਰਮ ਨਿਲਾਮੀ ਲਈ ਅਰਜ਼ੀਆਂ ਮੰਗਣ ਦੇ ਨੋਟਿਸ 'ਚ ਇਹ ਪਹਿਲੀ ਸੋਧ ਕੀਤੀ ਗਈ ਹੈ ਅਤੇ ਇਸ ਬਦਲਾਅ ਨੂੰ ਦੂਰਸੰਚਾਰ ਵਿਭਾਗ ਦੀ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਗਿਆ ਹੈ।
ਪਹਿਲਾਂ ਤੋਂ ਮਿਥੇ ਪ੍ਰੋਗਰਾਮ ਅਨੁਸਾਰ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 6 ਫਰਵਰੀ ਸੀ ਅਤੇ 25 ਫਰਵਰੀ ਤੋਂ ਆਨਲਾਈਨ ਨਿਲਾਮੀ ਸ਼ੁਰੂ ਹੋਣੀ ਸੀ। ਸਪੈਕਟ੍ਰਮ ਦੀ ਇਸ ਨਿਲਾਮੀ ਨਾਲ ਸਰਕਾਰ ਨੂੰ ਕੁਲ ਮਿਲਾ ਕੇ ਕਰੀਬ 85,000 ਕਰੋੜ ਰੁਪਏ ਮਿਲਣ ਦਾ ਅੰਦਾਜ਼ਾ ਹੈ। ਘੱਟੋ-ਘੱਟ ਬੋਲੀ ਦੇ ਆਧਾਰ 'ਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਨਿਲਾਮੀ ਹੈ। ਪਿਛਲੇ ਸਾਲ ਫਰਵਰੀ ਵਿਚ ਹੋਈ ਨਿਲਾਮੀ ਨਾਲ ਸਰਕਾਰ ਨੂੰ 62,162 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ।
ਮਾਰੂਤੀ ਸੁਜ਼ੂਕੀ ਦਾ ਮੁਨਾਫ਼ਾ ਵਧਿਆ
NEXT STORY