ਇਕ ਫਕੀਰ 50 ਸਾਲਾਂ ਤੋਂ ਇਕ ਥਾਂ 'ਤੇ ਬੈਠ ਕੇ ਰੋਜ਼ 5 ਵਕਤ ਦੀ ਨਮਾਜ਼ ਪੜ੍ਹਦਾ ਸੀ। ਇਕ ਦਿਨ ਆਕਾਸ਼ਵਾਣੀ ਹੋਈ ਅਤੇ ਖੁਦਾ ਦੀ ਆਵਾਜ਼ ਆਈ, '' ਹੇ ਫਕੀਰ ਤੂੰ 50 ਸਾਲਾਂ ਤੋਂ ਨਮਾਜ਼ ਪੜ੍ਹ ਰਿਹਾ ਹੈਂ ਪਰ ਤੇਰੀ ਇਕ ਵੀ ਨਮਾਜ਼ ਮਨਜ਼ੂਰ ਨਹੀਂ ਹੋਈ।''
ਫਕੀਰ ਦੇ ਨਾਲ ਬੈਠਣ ਵਾਲੇ ਦੂਜੇ ਬੰਦਿਆਂ ਨੂੰ ਵੀ ਦੁੱਖ ਹੋਇਆ ਕਿ ਇਹ ਬਾਬਾ 50 ਸਾਲਾਂ ਤੋਂ ਨਮਾਜ਼ ਪੜ੍ਹ ਰਹੇ ਹਨ ਪਰ ਇਨ੍ਹਾਂ ਦੀ ਇਕ ਨਮਾਜ਼ ਵੀ ਕਬੂਲ ਨਹੀਂ ਹੋਈ, ਖੁਦਾ ਇਹ ਤੇਰਾ ਕਿਹੋ ਜਿਹਾ ਇਨਸਾਫ ਹੈ?
ਪਰ ਫਕੀਰ ਦੁਖੀ ਹੋਣ ਦੀ ਬਜਾਏ ਖੁਸ਼ੀ ਨਾਲ ਨੱਚਣ ਲੱਗਾ। ਦੂਜੇ ਲੋਕ ਫਕੀਰ ਨੂੰ ਦੇਖ ਕੇ ਹੈਰਾਨ ਹੋਏ। ਇਕ ਬੰਦਾ ਫਕੀਰ ਨੂੰ ਬੋਲਿਆ, '' ਬਾਬਾ ਤੁਹਾਨੂੰ ਤਾਂ ਦੁੱਖ ਹੋਣਾ ਚਾਹੀਦਾ ਹੈ ਕਿ ਤੁਹਾਡੀ 50 ਸਾਲਾਂ ਦੀ ਬੰਦਗੀ ਬੇਕਾਰ ਗਈ।'' ਫਕੀਰ ਨੇ ਜਵਾਬ ਦਿੱਤਾ, '' ਮੇਰੀ ਪੰਜਾਹ ਸਾਲਾਂ ਦੀ ਬੰਦਗੀ ਕਬੂਲ ਨਹੀਂ ਹੋਈ ਤਾਂ ਕੀ ਹੋਇਆ ਪਰ ਖੁਦਾ ਨੂੰ ਤਾਂ ਪਤਾ ਹੈ ਨਾ ਕਿ ਮੈਂ 50 ਸਾਲਾਂ ਤੋਂ ਬੰਦਗੀ ਕਰ ਰਿਹਾ ਹਾਂ।''
ਇਸ ਲਈ ਦੋਸਤੋ ਜਦੋਂ ਤੁਸੀਂ ਮਿਹਨਤ ਕਰਦੇ ਹੋ ਅਤੇ ਫਲ ਨਾ ਮਿਲੇ ਤਾਂ ਨਿਰਾਸ਼ ਨਾ ਹੋਣਾ ਕਿਉਂਕਿ ਭਗਵਾਨ ਨੂੰ ਪਤਾ ਹੈ ਕਿ ਤੁਸੀਂ ਮਿਹਨਤ ਕਰ ਰਹੇ ਹੋ, ਇਸ ਲਈ ਫਲ ਜ਼ਰੂਰ ਦੇਵੇਗਾ।
ਸ਼੍ਰੀ ਕ੍ਰਿਸ਼ਨ ਅਵਤਾਰ
NEXT STORY