ਸਿਰਫ ਚੌਦਾਂ-ਪੰਦਰਾਂ ਸਾਲ ਦੀ ਉਮਰ ਤਕ ਦੇ ਪੁੱਤਰਾਂ-ਧੀਆਂ ਦੀ ਪਾਲਣਾ ਕਰਨ ਲਈ ਮਾਂ-ਬਾਪ ਆਪਣੇ-ਆਪ ਨੂੰ ਜ਼ਿੰਮੇਵਾਰ ਸਮਝਦੇ ਸਨ। ਜੇ ਪੁੱਤਰ ਤੇ ਧੀਆਂ ਇਸ ਉਮਰ ਤੋਂ ਹੀ ਆਪਣਾ ਪੇਟ ਭਰਨ ਲਈ ਸਾਮਾਨ ਲਿਆ ਕੇ ਘਰ 'ਚ ਦੇ ਦੇਣ ਤਾਂ ਉਨ੍ਹਾਂ ਨੂੰ ਘਰ ਦੇ ਰੱਖਦੇ ਸਨ, ਨਹੀਂ ਤਾਂ ਘਰੋਂ ਕੱਢ ਦਿੰਦੇ ਸਨ। ਵਿਆਹ ਤੋਂ ਪਹਿਲਾਂ ਹੀ ਜੇ ਕੋਈ ਕੁੜੀ ਇਕ-ਦੋ ਬੱਚਿਆਂ ਦੀ ਮਾਂ ਬਣ ਜਾਏ ਤਾਂ ਬੇਸ਼ੱਕ ਉਸ ਨਾਲ ਵਿਆਹ ਕਰਨ ਵਾਲੇ ਪੁਰਸ਼ ਦੇ ਉਹ ਬੱਚੇ ਨਾ ਹੋਣ ਤਾਂ ਵੀ ਉਸ ਨਾਲ ਵਿਆਹ ਕਰਨ 'ਚ ਕੋਈ ਦੋਸ਼ ਨਹੀਂ ਮੰਨਿਆ ਜਾਂਦਾ ਸੀ।
ਮਲੇਛ ਰਾਜਾ ਆਪਣੀ-ਆਪਣੀ ਸੈਨਾ ਦੇ ਨਾਲ ਮਲੇਛ ਰਾਜਿਆਂ 'ਤੇ ਵੀ ਹਮਲੇ ਕਰਦੇ ਸਨ ਅਤੇ ਉਥੋਂ ਅਨਾਜ, ਪਸ਼ੂਆਂ ਅਤੇ ਔਰਤਾਂ ਲੈ ਜਾਂਦੇ ਸਨ। ਜਿਹੜੀਆਂ ਸੁੰਦਰ ਤੇ ਘੱਟ ਉਮਰ ਦੀਆਂ ਕੁੜੀਆਂ ਹੁੰਦੀਆਂ, ਉਨ੍ਹਾਂ 'ਚੋਂ ਕੁਝ ਰਾਜਾ ਆਪਣੇ ਲਈ ਰੱਖ ਲੈਂਦਾ ਸੀ, ਕੁਝ ਮੰਤਰੀਆਂ ਤੇ ਸੈਨਿਕ ਅਧਿਕਾਰੀਆਂ ਨੂੰ ਵੰਡ ਦਿੰਦਾ ਸੀ। ਬਾਕੀ ਬਚੀਆਂ ਔਰਤਾਂ ਸੈਨਿਕਾਂ ਨੂੰ ਵੰਡ ਦਿਤੀਆਂ ਜਾਂਦੀਆਂ ਸਨ। ਮਲੇਛ ਔਰਤਾਂ ਅਜਿਹੀ ਸਥਿਤੀ 'ਚ ਫਸਣ ਨਾਲ ਦੁਖੀ ਹੋਣ ਦੀ ਬਜਾਏ ਖੁਸ਼ ਹੁੰਦੀਆਂ ਸਨ ਅਤੇ ਇਸ ਗੱਲ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਸਨ ਕਿ ਕਦੋਂ ਕੋਈ ਗੁਆਂਢੀ ਰਾਜਾ ਜਾਂ ਸਰਦਾਰ ਆ ਕੇ ਲੁੱਟਮਾਰ ਕਰੇ ਅਤੇ ਉਨ੍ਹਾਂ ਨੂੰ ਫੜ ਕੇ ਲੈ ਜਾਏ ਅਤੇ ਉਨ੍ਹਾਂ ਨੂੰ ਦੂਜੇ ਨਵੇਂ ਪਤੀ ਮਿਲ ਜਾਣ। ਉਹ ਜੇ ਕਿਸੇ ਨਗਰ ਜਾਂ ਗ੍ਰਾਮ 'ਤੇ ਹਮਲੇ ਦੀ ਚਰਚਾ ਸੁਣਦੀਆਂ ਤਾਂ ਉਹ ਆਪਸ ਵਿਚ ਗੱਲਬਾਤ ਕਰਕੇ ਉਥੋਂ ਦੀਆਂ ਔਰਤਾਂ ਦੀ ਕਿਸਮਤ ਦੀ ਸ਼ਲਾਘਾ ਕਰਦੀਆਂ ਅਤੇ ਹਮਲਾਕਾਰੀਆਂ ਦੇ ਔਰਤਾਂ 'ਤੇ ਬਲਾਤਕਾਰ ਦੀ ਚਰਚਾ ਖੂਬ ਚਟਖਾਰੇ ਲੈ-ਲੈ ਕੇ ਕਰਦੀਆਂ। ਜਦੋਂ ਕਿਸੇ ਪਿੰਡ ਜਾਂ ਨਗਰ ਵਿਚ ਅਜਿਹੀ ਕੋਈ ਖਬਰ ਫੈਲਦੀ ਤਾਂ ਔਰਤਾਂ ਦੇ ਸਮੂਹ ਸੜਕਾਂ 'ਤੇ ਉਸ ਖਬਰ ਦੀ ਚਰਚਾ ਬੜੇ ਉਤਸ਼ਾਹ ਨਾਲ ਕਰਕੇ ਦੇਖੇ ਜਾਂਦੇ ਅਤੇ ਸੁਣੇ ਜਾ ਸਕਦੇ ਸਨ।
ਹੰਕਾਰੀ ਦਾ ਕਿਤੇ ਭਲਾ ਨਹੀਂ
NEXT STORY