ਭਾਰਤੀ ਪ੍ਰੋਫੈਸ਼ਨਲ ਪਹਿਲਵਾਨ ਮਹਾਬਲੀ ਸ਼ੇਰਾ ਦੀ ਟੋਟਲ ਨੌਨ ਸਟਾਪ ਐਕਸ਼ਨ (ਟੀ. ਐੱਨ. ਏ.) 'ਚ ਧਮਾਕੇਦਾਰ ਐਂਟਰੀ ਦੇਖ ਕੇ ਗ੍ਰੇਟ ਖਲੀ ਵੀ ਉਸ ਦੇ ਫੈਨ ਹੋ ਗਏ ਹਨ। ਦਰਅਸਲ ਸ਼ੇਰਾ ਨੇ ਆਪਣੀ ਪਹਿਲੀ ਹੀ ਫਾਈਟ 'ਚ ਸੁਸਾਈਟ ਡਾਈਵਰ ਨਾਂ ਦੇ ਮਸ਼ਹੂਰ ਮੈਕਸੀਕਨ ਫਾਈਟਰ ਟਾਈਗਰ ਉਨੋ ਨੂੰ 2 ਮਿੰਟ ਦੇ ਅੰਦਰ ਹਰਾ ਕੇ (ਟੀ. ਐੱਨ. ਏ.) ਦੇ ਬਾਕੀ ਪਹਿਲਵਾਲਾਂ ਨੂੰ ਹੈਰਾਨੀ 'ਚ ਪਾ ਦਿੱਤਾ ਸੀ।
ਪੰਜਾਬ ਦੇ ਸ਼ੇਰਾ ਦਾ ਮੁਕਾਬਲਾ 26 ਜਨਵਰੀ ਨੂੰ ਸੋਨੀ ਚੈਨਲ 'ਤੇ ਪ੍ਰਸਾਰਿਤ ਹੋਇਆ। ਪੂਰੇ ਪਰਿਵਾਰ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਸ਼ੇਰਾ ਨੇ ਮੈਚ ਸ਼ੁਰੂ ਹੁੰਦੇ ਹੀ ਇਕ ਪਾਵਰਫੁਲ ਪੰਚ ਉਨੋ ਨੂੰ ਜੜ ਦਿੱਤਾ। ਉਹ ਡਿੱਗ ਗਿਆ ਅਤੇ ਰੇਫਰੀ ਦੇ ਤਿੰਨ ਤੱਕ ਕਾਉਂਟ ਕਰਦੇ ਹੀ ਸ਼ੇਰਾ ਟੀ. ਐੱਨ. ਏ. 'ਚ ਜੇਤੂ ਰਿਹਾ।
ਗ੍ਰੇਟ ਖਲੀ ਨੇ ਸ਼ੇਰਾ ਦੀ ਜਿੱਤ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸ਼ੇਰਾ ਇਕ ਵਧੀਆ ਰੇਸਲਰ ਹੈ। ਮੈਨੂੰ ਉਸ ਤੋਂ ਕਾਫੀ ਉਮੀਦਾਂ ਹਨ। ਉਹ ਇਕ ਦਿਨ ਇੰਟਰਨੈਸ਼ਨਲ ਪੱਧਰ 'ਤੇ ਨਾਂ ਕਮਾਏਗਾ।
ਮਸ਼ਹੂਰ ਗੈਂਗਸਟਰ ਸੁੱਖਾ ਕਾਹਲੋਂ ਦਾ ਹੋਇਆ ਅੰਤਿਮ ਸੰਸਕਾਰ (ਵੀਡੀਓ)
NEXT STORY