ਜੇਕਰ ਤੁਹਾਡੀ ਚਮੜੀ ਸਿਹਤਮੰਦ ਦਿਖਦੀ ਹੈ ਤਾਂ ਤੁਸੀਂ ਆਪਣੀ ਉਮਰ ਨੂੰ ਬਹੁਤ ਆਸਾਨੀ ਨਾਲ ਲੁੱਕਾ ਸਕਦੇ ਹੋ ਪਰ ਜਦੋਂ ਤੁਹਾਡੀ ਚਮੜੀ ਤੋਂ ਚਮਕ ਗਾਇਬ ਹੋ ਜਾਂਦੀ ਹੈ ਤਾਂ ਤੁਸੀਂ ਬਜ਼ੁਰਗ ਦਿਖਣ ਲੱਗ ਜਾਂਦੇ ਹੋ। ਇਸ ਲਈ ਤੁਹਾਨੂੰ ਹਮੇਸ਼ਾ ਆਪਣੀ ਚਮੜੀ 'ਤੇ ਬਹੁਤ ਧਿਆਨ ਦੇਣਾ ਚਾਹੀਦਾ ਹੈ।
ਆਇਲੀ ਸਕਿੰਨ ਲਈ ਐਂਟੀ ਏਜਿੰਗ ਟਿਪਸ:-
ਚਿਹਰੇ ਦੀ ਚਮਕ ਬਰਕਰਾਰ ਰੱਖਣ ਲਈ ਹਮੇਸ਼ਾ ਕੁਦਰਤੀ ਉਪਚਾਰ ਦਾ ਸਹਾਰਾ ਲੈਣੀ ਚਾਹੀਦਾ ਹੈ ਜਿਸ ਨਾਲ ਅੰਦਰ ਤੋਂ ਨਿਖਾਰ ਆ ਸਕੇ। ਆਰਟੀਕਲ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਘਰ 'ਚ ਕਿਸ ਤਰ੍ਹਾਂ ਚਿਹਰੇ 'ਤੇ ਐਂਟੀ ਏਜਿੰਗ ਮਾਕਸ ਬਣਾ ਕੇ ਲਗਾ ਸਕਦੇ ਹੋ। ਇਹ ਐਂਟੀ ਏਜਿੰਗ ਮਾਕਸ ਤੁਹਾਨੂੰ ਤੁਹਾਡੀ ਰਸੌਈ 'ਚ ਹੀ ਮਿਲ ਜਾਣਗੇ ਅਤੇ ਇਨ੍ਹਾਂ ਨੂੰ ਲਗਾਉਣ 'ਚ ਤੁਹਾਡਾ ਸਮਾਂ ਵੀ ਖਰਾਬ ਨਹੀਂ ਹੋਵੇਗਾ।
ਸ਼ਹਿਦ:-ਚਿਹਰੇ ਨੂੰ ਧੋ ਲਓ ਫਿਰ ਕੁਝ ਬੂੰਦਾਂ ਸ਼ਹਿਦ ਦੀਆਂ ਲਗਾਓ। ਇਸ ਕੁਝ ਮਿੰਟਾਂ ਤੱਕ ਅਜਿਹੇ ਹੀ ਛੱਡ ਦਿਓ ਅਤੇ ਫਿਰ ਚਿਹਰੇ ਨੂੰ ਧੋ ਲਓ। ਸ਼ਹਿਦ ਚਿਹਰੇ ਨੂੰ ਨਮੀ ਪਹੁੰਚਾਉਂਦਾ ਹੈ ਅਤੇ ਉਸ ਨੂੰ ਸਾਫ ਕਰਦਾ ਹੈ।
ਜੈਤੂਨ ਤੇਲ:-ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਚਿਹਰੇ ਨੂੰ ਨਮੀ ਪਹੁੰਚਦੀ ਹੈ। ਤੁਸੀਂ ਚਾਹੋ ਤਾਂ ਨਹਾਉਣ ਵਾਲੇ ਪਾਣੀ 'ਚ ਕੁਝ ਬੂੰਦਾਂ ਜੈਤੂਨ ਦੇ ਤੇਲ ਦੀਆਂ ਵੀ ਪਾ ਸਕਦੇ ਹੋ। ਇਸ ਨਾਲ ਚਮੜੀ 'ਤੇ ਜਮ੍ਹੀ ਡਾਰਕ ਚਮੜੀ ਵੀ ਨਿਕਲ ਜਾਂਦੀ ਹੈ।
ਥੋੜ੍ਹਾ ਜਿਹਾ ਵਿਟਾਮਿਨ ਸੀ:- ਚਿਹਰੇ ਦੀ ਚਮਕ ਵਧਾਉਣ ਲਈ ਵਿਟਾਮਿਨ ਸੀ ਕਾਫੀ ਅਸਰਦਾਰ ਹੁੰਦੇ ਹਨ। ਤੁਸੀਂ ਚਾਹੋ ਤਾਂ ਰੋਜ਼ ਨਿੰਬੂ ਪਾਣੀ ਪੀ ਸਕਦੀ ਹੈ ਜਾਂ ਫਿਰ ਚਿਹਰੇ 'ਤੇ ਹਲਕਾ ਨਿੰਬੂ ਦਾ ਰਸ ਲਗਾ ਸਕਦੇ ਹੋ। ਇਹ ਅੰਦਰ ਤੋਂਵੀ ਚੰਗਾ ਹੈ ਅਤੇ ਬਾਹਰੋਂ ਵੀ। ਤੁਸੀਂ ਕਿਸੇ ਵੀ ਐਂਟੀ ਏਜਿੰਗ ਮਾਕਸ 'ਚ ਪਾ ਕੇ ਵਰਤ ਸਕਦੇ ਹੋ।
ਅਖਰੋਟ:- ਜੇਕਰ ਤੁਹਾਨੂੰ ਆਪਣੀ ਚਮੜੀ ਦਾ ਟੇਕਸਚਰ ਸਹੀ ਕਰਨਾ ਹੋਵੇ ਤਾਂ ਅਖਰੋਟ ਦੀ ਵਰਤੋਂ ਕਰੋ। ਅਖਰੋਟ ਨੂੰ ਪੀਸ ਕੇ ਉਸ 'ਚ ਦਹੀ ਅਤੇ ਕੁਝ ਬੂੰਦਾਂ ਬਾਦਾਮ ਦੇ ਤੇਲ ਦੀਆਂ ਮਿਲਾਓ ਅਤੇ ਲਗਾਓ। ਇਸ ਨਾਲ ਚਿਹਰਾ ਸਹੀ ਹੋ ਜਾਵੇਗਾ।
ਆਂਡਾ:- ਜੇਕਰ ਤੁਹਾਨੂੰ ਆਇਲੀ ਫ੍ਰੀ ਲੁੱਕ ਚਾਹੀਦੀ ਹੈ ਤਾਂ ਚਿਹਰੇ 'ਤੇ ਆਂਡਾ ਲਗਾਓ। ਫਿਰ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਓ ਅਤੇ ਹੱਥਾਂ ਨਾਲ ਚਿਹਰੇ ਨੂੰ ਸੁੱਕਾ ਲਓ। ਇਸ ਨਾਲ ਤੁਹਾਡੇ ਪੋਰਸ ਵੀ ਬੰਦ ਹੋ ਜਾਂਦੇ ਹਨ।
ਵਾਲਾਂ ਨੂੰ ਝੜਣ ਤੋਂ ਰੋਕੇ ਆਂਡਾ
NEXT STORY