ਵਾਸ਼ਿੰਗਟਨ- ਅਮਰੀਕੀ ਖੋਜਕਾਰੀਆਂ ਨੇ ਮਨੁੱਖਾਂ ਦੀ ਰੀੜ ਦੀ ਹੱਡੀ 'ਚ ਇਕ ਛੋਟੇ ਦਿਮਾਗ ਦਾ ਪਤਾ ਲਗਾਇਆ ਹੋ ਜੋ ਸਾਨੂੰ ਭੀੜ 'ਚੋਂ ਲੰਘਦੇ ਸਮੇਂ ਜਾਂ ਸਰਦੀਆਂ 'ਚ ਬਰਫੀਲੀ ਸਤ੍ਹਾ 'ਚ ਲੰਘਣ ਸਮੇਂ ਸੰਤੁਲਨ ਬਣਾਉਣ 'ਚ ਮਦਦ ਕਰਦਾ ਹੈ ਅਤੇ ਫਿਸਲਣ ਜਾਂ ਡਿੱਗਣ ਤੋਂ ਬਚਾਉਂਦਾ ਹੈ। ਇਸ ਤਰ੍ਹਾਂ ਦੇ ਕੰਮ ਅਚੇਤ ਅਵਸਥਾ 'ਚ ਹੁੰਦੇ ਹਨ।
ਸਾਡੀ ਰੀੜ ਦੀ ਹੱਡੀ 'ਚ ਮੌਜੂਦਾਂ ਤੰਤਰਿਕਾ ਕੋਸ਼ਿਕਾਵਾਂ ਦੇ ਗਰੁੱਪ ਸੰਵੇਦੀ ਸੂਚਨਾਵਾਂ ਨੂੰ ਇਕੱਠਾ ਕਰਕੇ ਮਾਸਪੇਸ਼ੀਆਂ ਦੇ ਜ਼ਰੂਰੀ ਸਮਾਯੋਜਨ 'ਚ ਮਦਦ ਕਰਦੇ ਹਨ। ਜੀਵਵਿਗਿਆਨੀ ਮਾਰਟਿਨ ਗੋਲਡਿੰਗ ਮੁਤਾਬਕ ਸਾਡੇ ਖੜੇ ਹੋਣ ਜਾਂ ਚੱਲਣ ਦੌਰਾਨ ਪੈਰ ਦੇ ਤਲਵਿਆਂ ਦੇ ਸੰਵੇਦੀ ਅੰਗ ਇਸ ਛੋਟੇ ਦਿਮਾਗ ਨੂੰ ਦਬਾਅ ਅਤੇ ਗਤੀ ਨਾਲ ਜੁੜੀਆਂ ਸੂਚਨਾਵਾਂ ਭੇਜਦੇ ਹਨ। ਉਨ੍ਹਾਂ ਮੁਤਾਬਕ ਇਸ ਅਧਿਐਨ ਦੇ ਰਾਹੀਂ ਸਾਨੂੰ ਸਾਡੇ ਸਰੀਰ 'ਚ ਮੌਜੂਦ 'ਬਲੈਕ ਬਾਕਸ' ਦੇ ਬਾਰੇ ਪਤਾ ਲਗਾਉਂਦੇ ਹਨ।
ਸਾਨੂੰ ਅੱਜ ਤੱਕ ਨਹੀਂ ਪਤਾ ਸੀ ਕਿ ਇਹ ਸੰਕੇਤ ਕਿਸ ਤਰ੍ਹਾਂ ਨਾਲ ਸਾਡੀ ਰੀੜ ਦੀ ਹੱਡੀ 'ਚ ਇਨਕੋਡ ਅਤੇ ਸੰਚਾਲਿਤ ਹੁੰਦੇ ਹਨ। ਉਨ੍ਹਾਂ ਨੇ ਪਤਾ ਲਗਾਇਆ ਹੈ ਕਿ ਸੰਵੇਦਨ ਫਾਈਬਰ ਆਰ.ਓ.ਆਰ.ਆਈ ਨਿਯੂਰਾਨਸ ਨਾਂ ਦੇ ਤੰਤਰਿਕਾ ਦੇ ਹੋਰ ਸਮੂਹਾਂ ਦੇ ਨਾਲ ਰੀੜ ਦੀ ਹੱਡੀ 'ਚ ਮੌਜੂਦ ਹੁੰਦੇ ਹਨ। ਇਸ ਦੇ ਬਦਲੇ ਆਰ.ਓ.ਆਰ.ਆਈ ਨਿਊਰੋਨ ਦਿਮਾਗ ਦੇ ਮੀਟਰ ਖੇਤਰ 'ਚ ਮੌਜੂਦ ਨਿਊਰੋਨ ਨਾਲ ਜੁੜੇ ਹੁੰਦੇ ਹਨ, ਜੋ ਦਿਮਾਗ ਅਤੇ ਪੈਰਾਂ ਦੇ ਵਿਚਕਾਰ ਇਕ ਮਹੱਤਵਪੂਰਨ ਸੰਬੰਧ ਹੋ ਸਕਦਾ ਹੈ।
ਗੋਲਡਿੰਗ ਟੀਮ ਨੇ ਜਦੋਂ ਸਾਲਕ 'ਚ ਜੈਨੇਟਿਕ ਰੂਪ ਨਾਲ ਚੂਹੇ ਦੀ ਰੀੜ ਦੀ ਹੱਡੀ 'ਚ ਆਰ.ਓ.ਆਰ.ਆਈ. ਨਿਊਰੋਨ ਨੂੰ ਨਸ਼ਟ ਕਰ ਦਿੱਤਾ ਤਾਂ ਪਾਇਆ ਕਿ ਇਸ ਦੇ ਬਾਅਦ ਚੂਹੇ ਦੀ ਗਤੀ ਦੇ ਬਾਰੇ 'ਚ ਘੱਟ ਸੰਵੇਦਨਸ਼ੀਲ ਹੋ ਗਏ।
ਮਾਂ ਦੀ ਜੀਵਨਸ਼ੈਲੀ ਨਾਲ ਬੱਚਿਆਂ 'ਚ ਮੋਟਾਪੇ ਦਾ ਖਤਰਾ
NEXT STORY