ਸਾਨੂੰ ਹਮੇਸ਼ਾ ਪੈਰਾਂ 'ਚ ਦਰਦ ਹੋਣ ਲੱਗਦਾ ਹੈ। ਪੈਰਾਂ 'ਚ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅੰਦਰ ਡੂੰਘੀ ਸੱਟ ਲੱਗਣਾ, ਕਿਸੇ ਪ੍ਰਕਾਰ ਦਾ ਇੰਫੈਕਸ਼ਨ ਹੋਣਾ, ਨਹੁੰ ਦਾ ਪੱਕਣਾ ਆਦਿ, ਕਈ ਵਾਰ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋਣ ਨਾਲ ਵੀ ਪੈਰਾਂ 'ਚ ਦਰਦ ਹੁੰਦਾ ਰਹਿੰਦਾ ਹੈ। ਜੇਕਰ ਤੁਹਾਨੂੰ ਆਏ ਦਿਨ ਪੈਰਾਂ 'ਚ ਦਰਦ ਹੁੰਦਾ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਪੈਰਾਂ ਦਾ ਦਰਦ ਦੂਰ ਕਰਨ ਦੇ ਉਪਾਅ:-
1. ਠੰਡੇ ਪਾਣੀ ਨਾਲ ਆਪਣੇ ਪੈਰਾਂ ਨੂੰ ਧੋ ਲਓ। ਚਾਹੋ ਤਾਂ 15 ਮਿੰਟ ਲਈ ਭਿਓ ਕੇ ਰੱਖ ਸਕਦੇ ਹੋ।
2. ਠੰਡੇ ਪਾਣੀ ਨਾਲ ਪੈਰਾਂ ਨੂੰ ਧੋਣ ਤੋਂ ਬਾਅਦ ਗਰਮ ਪਾਣੀ ਨਾਲ ਪੈਰਾਂ ਨੂੰ ਸੇਕ ਦਿਓ। ਪਾਣੀ ਹਲਕਾ ਗੁਨਗੁਨਾ ਹੋਣਾ ਚਾਹੀਦਾ।
3. ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਹਾਡੇ ਪੈਰ 'ਚ ਕਿਸੇ ਤਰ੍ਹਾਂ ਦਾ ਇੰਫੈਕਸ਼ਨ ਹੈ ਤਾਂ ਤੁਸੀਂ ਗੁਨਗੁਨੇ ਪਾਣੀ 'ਚ ਨਮਕ ਪਾ ਕੇ ਪੈਰਾਂ ਦੀ ਟਕੋਰ ਕਰੋ।
4. ਜੇਕਰ ਤੁਸੀਂ ਖਰੀਦ ਸਕਦੇ ਹੋ ਤਾਂ ਪਿਪਰਮੈਂਟ ਤੇਲ ਜਾਂ ਰੋਜਮੇਰੀ ਤੇਲ ਖਰੀਦ ਕੇ ਉਸ ਨਾਲ ਪੈਰਾਂ ਦੀ ਮਾਲਿਸ਼ ਕਰੋ।
5.ਗਰਮ ਪਾਣੀ 'ਚ ਤੇਲ ਦੀਆਂ ਬੂੰਦਾਂ ਪਾ ਕੇ ਸੇਕ ਲਓ। ਪੈਰਾਂ ਨੂੰ ਪੈਡੀਕਿਯੋਰ ਕਰੋ ਅਤੇ ਫਿਰ ਲਗਾ ਕੇ ਰਿਲੈਕਸ ਕਰੋ।
6. ਕਈ ਵਾਰ ਪੈਰਾਂ 'ਚ ਬਲੱਡ ਸਰਕੁਲੇਸ਼ਨ ਸਹੀ ਢੰਗ ਨਾਲ ਨਾ ਹੋਣ ਦੇ ਕਾਰਨ ਵੀ ਪੈਰਾਂ 'ਚ ਦਰਦ ਹੋਣ ਲੱਗਦਾ ਹੈ। ਇਸ ਲਈ ਪੈਰਾਂ ਨੂੰ ਹਲਕੀ ਮਾਲਿਸ਼ ਦਿਓ, ਇਸ ਨਾਲ ਵੀ ਦਰਦ ਚਲਾ ਜਾਵੇਗਾ।
ਪੈਰਾਂ ਦੀ ਮਾਲਿਸ਼:- ਪੈਰਾਂ ਦੇ ਦਰਦ ਨੂੰ ਦੂਰ ਕਰਨ ਲਈ ਪੈਰਾਂ ਦੀ ਮਾਲਿਸ਼ ਬਹੁਤ ਜ਼ਰੂਰੀ ਹੁੰਦੀ ਹੈ। ਟੈਨਿਸ ਬਾਲ ਜਾਂ ਰੋਲਿੰਗ ਪਿਨ ਨਾਲ ਤੁਸੀਂ ਪੈਰਾਂ ਦੀ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਕਾਫੀ ਰਾਹਤ ਮਿਲਦੀ ਹੈ। ਪੈਰਾਂ ਦੇ ਦਰਦ ਤੋਂ ਛੁੱਟਕਾਰਾ ਪਾਉਣ ਲਈ ਕੁਝ ਹੋਰ ਤਰੀਕੇ ਵੀ ਹਨ।
1. ਲੈਵੇਂਡਰ ਤੇਲ ਦੇ ਦੋ ਚਮਚ ਲਓ ਇਸ 'ਚ ਓਲਿਵ ਤੇਲ ਮਿਕਸ ਕਰੋ ਅਤੇ ਪੈਰਾਂ 'ਤੇ ਲਗਾਓ। ਸਰਕੁਲਰ ਮੋਸ਼ਨ ਨਾਲ ਮਾਲਿਸ਼ ਕਰੋ। ਆਰਾਮ ਮਿਲੇਗਾ।
2. ਲੌਂਗ ਦੇ ਤੇਲ ਨੂੰ ਤਿਲ ਦੇ ਤੇਲ ਨਾਲ ਮਿਲਾ ਕੇ ਪੈਰਾਂ 'ਤੇ ਲਗਾਓ। ਇਸ ਨਾਲ ਪੈਰਾਂ ਤੋਂ ਖੁਰਕ ਦੂਰ ਹੋਵੇਗੀ।
ਕੁਝ ਹੋਰ ਗੱਲਾਂ ਦਾ ਰੱਖੋ ਧਿਆਨ:-
1. ਐਕਯੁਪ੍ਰੈਸ਼ਰ ਵਾਲੀ ਚੱਪਲ ਪਾਓ।
2. ਹਰ ਰੋਜ਼ ਸਾਫ ਜੁਰਾਬਾਂ ਪਾਓ।
3. ਪੈਰਾਂ ਨੂੰ ਨਿਯਮਿਤ ਰੂਪ ਨਾਲ ਪੈਡੀਕਿਯੋਰ ਕਰਵਾਓ।
4. ਪੈਰਾਂ ਨੂੰ ਧੋਣ ਲਈ ਐਂਟੀ ਬੈਕਟੀਰੀਆ ਪ੍ਰਾਡੈਕਟ ਦੀ ਵਰਤੋਂ ਕਰੋ।
ਰੀੜ ਦੀ ਹੱਡੀ 'ਚ ਹੁੰਦਾ ਹੈ ਛੋਟਾ ਦਿਮਾਗ
NEXT STORY