ਇੰਦੌਰ- ਸ਼ਹਿਰ ਦੇ ਕੋਲ ਸਨਾਵਦੀਆ ਪਿੰਡ ਦੇ ਰਹਿਣ ਵਾਲੇ ਕਿਸਾਨ ਮੁੰਨਾ ਭਾਈ ਨੇ ਗੋਬਰ ਦੇ ਦੇਸੀ ਖਾਦ ਦੀ ਮਦਦ ਨਾਲ ਆਪਣੇ ਖੇਤ 'ਚ ਹਾਈਬਰੀਡ ਮੂਲੀ ਉਗਾਈ ਹੈ। ਉਸ ਨੇ ਇਸ ਮੂਲੀ ਦਾ ਨਾਂ ਨਰਿੰਦਰ ਮੋਦੀ ਮੂਲੀ ਰੱਖਿਆ ਹੈ।
ਇਹ ਨਾਂ ਰੱਖਣ ਦੇ ਪਿੱਛੇ ਕਾਰਨ ਪੁੱਛਣ 'ਤੇ ਮੁੰਨਾ ਭਾਈ ਕਹਿੰਦੇ ਹਨ ਕਿ ਨਰਿੰਦਰ ਮੋਦੀ ਨੇ ਪੂਰੇ ਦੇਸ਼ 'ਚ ਕਰਿਸ਼ਮਾ ਕੀਤਾ ਹੈ। ਇਹ ਮੂਲੀ ਵੀ ਮੇਰੇ ਲਈ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ। ਮੁੰਨਾ ਦਾ ਕਹਿਣਾ ਹੈ ਕਿ ਕਾਫੀ ਹੱਦ ਤੱਕ ਸਹੀ ਵੀ ਲੱਗਦਾ ਹੈ। ਇਸ ਕਰਿਸ਼ਾਈ ਮੂਲੀ ਦਾ ਭਾਰ ਹੈ ਸਾਢੇ ਸੱਤ ਕਿਲੋ ਅਤੇ ਕੀਮਤ ਵੀ ਆਮ ਮੂਲੀ ਦੇ ਮੁਕਾਬਲੇ ਲਗਭਗ ਸੌ ਗੁਣਾ ਜ਼ਿਆਦਾ ਹੈ ਇਸ ਮੂਲੀ ਦੀ ਕੀਮਤ 250 ਰੁਪਏ ਹੈ। ਹਨੂੰਮਾਨ ਜੀ ਦੀ ਗਦਾ ਦੀ ਤਰ੍ਹਾਂ ਦਿਖਣ ਵਾਲੀ ਇਹ ਢਾਈ ਫੁੱਟ ਲੰਬੀ ਮੂਲੀ ਜਦੋਂ ਇੰਦੌਰ ਦੀ ਸਬਜ਼ੀ ਮੰਡੀ 'ਚ ਆਈ ਤਾਂ ਕਿਸਾਨ, ਵਪਾਰੀ ਅਤੇ ਖਰੀਦਦਾਰ ਸਭ ਹੈਰਾਨ ਰਹਿ ਗਏ।
ਸਾਢੇ ਸੱਤ ਕਿਲੋ ਦੀ ਮੂਲੀ ਨੂੰ ਦੇਖ ਕੇ ਸਭ ਦੇ ਦਿਲ ਅਤੇ ਦਿਮਾਗ 'ਚ ਇਕ ਹੀ ਸਵਾਲ ਆ ਰਿਹਾ ਸੀ ਕਿ ਆਖਿਰ ਇਹ ਕਿਸ ਖੇਤ ਦੀ ਮੂਲੀ ਹੈ? ਅਜੇ ਤੱਕ ਸਾਰਿਆਂ ਨੇ ਮੂਲੀ ਨੂੰ ਲੈ ਕੇ ਇਹ ਕਹਾਵਤ ਕਈ ਵਾਰ ਕਹੀਂ ਅਤੇ ਸੁਣੀ ਸੀ ਪਰ ਇਹ ਪਹਿਲਾਂ ਮੌਕਾ ਸੀ ਜਦੋਂ ਇਸ ਕਹਾਵਤ ਵਰਗੀ ਮੂਲੀ ਉਨ੍ਹਾਂ ਦੇ ਸਾਹਮਣੇ ਆ ਰਹੀ ਹੈ।
ਹੌਟ ਮਿਲਕ ਕੇਕ ਰੈਸਿਪੀ
NEXT STORY