ਨਾਰੀਅਲ ਸੁਆਦ ਹੋਣ ਦੇ ਨਾਲ-ਨਾਲ ਤੁਹਾਡੀ ਸਿਹਤ ਦਾ ਵੀ ਧਿਆਨ ਰੱਖਦਾ ਹੈ। ਖਾਸ ਕਰਕੇ ਨਾਰੀਅਲ ਪਾਣੀ 'ਚ ਕਈ ਅਜਿਹੇ ਗੁਣਕਾਰੀ ਤੱਤ ਹੁੰਦੇ ਹਨ ਜੋ ਚਮੜੀ ਲਈ ਫਾਇਦੇਮੰਦ ਸਾਬਿਤ ਹੁੰਦੇ ਹਨ। ਚਮੜੀ ਨੂੰ ਸਾਫ ਕਰਨ 'ਚ ਨਾਰੀਅਲ ਪਾਣੀ ਬਹੁਤ ਲਾਭਕਾਰੀ ਹੁੰਦਾ ਹੈ। ਇਹ ਮੁਹਾਸਿਆਂ ਨੂੰ ਵੀ ਦੂਰ ਕਰਨ 'ਚ ਸਹਾਇਤਾ ਕਰਦਾ ਹੈ।
ਨਾਰੀਅਲ ਪਾਣੀ ਕੁਦਰਤੀ ਮੋਈਸਚੋਰਾਈਜ਼ਰ ਵੀ ਹੈ। ਇਸ ਦੀ ਵਰਤੋਂ ਨਾਲ ਮਾਸਪੇਸ਼ੀਆਂ ਦਾ ਦਰਦ ਵੀ ਦੂਰ ਹੁੰਦਾ ਹੈ। ਇਹ ਪੌਟਾਸ਼ੀਅਮ ਦਾ ਮੁੱਖ ਸਰੋਤ ਹੈ। ਨਾਲ ਹੀ ਇਸ 'ਚ ਵਿਟਾਮਿਨ, ਮਿਨਰਲਸ, ਮੈਗਨੀਜ਼, ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨੂੰ ਪੀਣ ਨਾਲ ਸਰੀਰ 'ਚ ਕੋਲੇਸਟਰੋਲ ਦੀ ਮਾਤਰਾ ਕੰਟਰੋਲ ਹੁੰਦੀ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਸੁੰਦਰ ਅਤੇ ਚਮਕਦਾਰ ਰਹਿਣ ਤਾਂ ਨਾਰੀਅਲ ਪਾਣੀ ਇਕ ਕੁਦਰਤੀ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ। ਵਾਲਾਂ 'ਚ ਚਮਕ ਅਤੇ ਮਜ਼ਬੂਤੀ ਲਿਆਉਣ ਲਈ ਇਸ ਨਾਲ ਵਾਲਾਂ ਨੂੰ ਧੋਵੋ। ਹੈਂਗਓਵਰ, ਸਰੀਰ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ, ਸਟਰੋਕ, ਹਾਈਪਰਟੇਂਸ਼ਨ, ਪਥਰੀ ਆਦਿ ਰੋਗਾਂ 'ਚ ਵੀ ਨਾਰੀਅਲ ਪਾਣੀ ਬਹੁਤ ਲਾਭਕਾਰੀ ਹੈ।
ਰਸੋਈ ਘਰ ਦੇ ਕੁਝ ਟਿਪਸ
NEXT STORY