ਸਭ ਨੂੰ ਛੋਲਿਆਂ ਦੀ ਦਾਲ ਕਾਫੀ ਪਸੰਦ ਹੈ ਅਤੇ ਇਹ ਸਾਰਿਆਂ ਦੇ ਘਰ 'ਚ ਬਣਾਈ ਜਾਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਦਾਲ ਨਵੇਂ ਤਰੀਕੇ ਨਾਲ ਬਣਾਉਣੀ ਸਿਖਾਵਾਂਗੇ ਜਿਵੇਂ ਪੀਸਿਆ ਹੋਇਆ ਨਾਰੀਅਲ ਪਾ ਕੇ ਕੇਰਲ ਸਟਾਈਲ 'ਚ। ਛੋਲਿਆਂ ਦੀ ਦਾਲ ਕਾਫੀ ਭਾਰੀ ਹੁੰਦੀ ਹੈ ਇਸ ਲਈ ਇਸ ਨੂੰ ਜ਼ਿਆਦਾ ਪਕਾਉਣਾ ਨਹੀਂ ਚਾਹੀਦਾ ਨਹੀਂ ਤਾਂ ਦਾਲ ਖਰਾਬ ਹੋ ਜਾਵੇਗੀ।
ਸਮੱਗਰੀ:-
ਛੋਲਿਆਂ ਦੀ ਦਾਲ- 2 ਕੱਪ
ਸੁੱਕੀ ਲਾਲ ਮਿਰਚ- 2
ਤੇਜ ਪੱਤਾ-1
ਜੀਰਾ-1 ਚਮਚ
ਨਾਰੀਅਲ- 1/2 ਚਮਚ
ਹਲਦੀ ਪਾਊਡਰ
ਟਮਾਟਰ-1
ਗਰਮ ਮਸਾਲਾ-1/2 ਚਮਚ
ਨਮਕ ਸੁਆਦ ਅਨੁਸਾਰ
ਤੇਲ
ਖੰਡ ਸੁਆਦ ਅਨੁਸਾਰ
ਵਿਧੀ:-
ਸਭ ਤੋਂ ਪਹਿਲਾਂ ਛੋਲਿਆਂ ਦੀ ਦਾਲ 'ਚ ਨਮਕ ਅਤੇ ਹਲਦੀ ਪਾ ਕੇ ਪ੍ਰੈੱਸ਼ਰ ਕੁੱਕਰ 'ਚ 4 ਸੀਟੀਆਂ ਆਉਣ ਤੱਕ ਪਕਾਓ। ਫਿਰ ਪੈਨ 'ਚ ਤੇਲ ਗਰਮ ਕਰੋ, ਉਸ 'ਚ ਲਾਲ ਮਿਰਚ, ਤੇਜ ਪੱਤਾ ਅਤੇ ਜੀਰਾ ਪਾਓ। 30 ਸੈਕਿੰਡ ਤੋਂ ਬਾਅਦ ਉਸ 'ਚ ਜੀਰਾ ਪਾਊਡਰ ਪਾਓ।
ਫਿਰ ਪੀਸਿਆ ਨਾਰੀਅਲ ਪਾ ਕੇ 2-3 ਮਿੰਟ ਪਕਾਓ। ਹੁਣ ਕੱਟੇ ਹੋਏ ਟਮਾਟਰ ਪਾ ਕੇ ਹਲਕੇ ਅੱਗ ਦੇ ਸੇਕ 'ਤੇ ਪਕਾਓ। ਉਸ ਤੋਂ ਬਾਅਦ ਉਬਲੀ ਹੋਈ ਦਾਲ, ਗਰਮ ਮਸਾਲਾ ਅਤੇ ਸੁਆਦ ਅਨੁਸਾਰ ਖੰਡ ਪਾਓ। ਇਸ ਨੂੰ ਰਲਾ ਲਓ ਅਤੇ ਉਬਲਣ ਤੱਕ ਪਕਾਓ। ਹੁਣ ਤੁਹਾਡੀ ਨਾਰੀਅਲ ਵਾਲੀ ਛੋਲਿਆਂ ਦੀ ਦਾਲ ਬਣ ਕੇ ਤਿਆਰ ਹੈ।
ਸੂਜੀ ਵੜਾ ਰੈਸਿਪੀ
NEXT STORY