ਜੇਕਰ ਫੇਫੜਿਆਂ ਨੂੰ ਗੰਭੀਰ ਬੀਮਾਰੀ ਤੋਂ ਬਚਾਉਣਾ ਹੈ ਤਾਂ ਸਿਰਫ ਸਿਗਰਟਨੋਸ਼ੀ ਛੱਡਣਾ ਹੀ ਕਾਫੀ ਨਹੀਂ ਹੈ ਸਗੋਂ ਖਾਣ 'ਚ ਸਾਬਤ ਅਨਾਜ਼, ਪੋਲੀਅਨਸੇਚੁਰੇਟੇਡ ਵਸਾ ਅਤੇ ਬਾਦਾਮ ਵਰਗੇ ਸੁੱਕੇ ਮੇਵਿਆਂ ਨੂੰ ਸ਼ਾਮਲ ਕਰਨਾ ਫਾਇਦੇਮੰਦ ਹੋਵੇਗਾ।
ਇਕ ਨਵੀਂ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਫੇਫੜਿਆਂ ਦੀ ਗੰਭੀਰ ਬੀਮਾਰੀ ਨੂੰ ਕ੍ਰੋਨਿਕ ਅੋਬਸਟ੍ਰਕਿਟਵ ਪਲਮੋਨਰੀ ਡਿਜੀਜੇਜ ਦਾਂ ਸੀ.ਓ.ਪੀ.ਡੀ. ਕਿਹਾ ਜਾਂਦਾ ਹੈ। ਅੰਫਾਯਸੇਮਾ ਅਤੇ ਬ੍ਰੋਂਕਾਈਟਿਸ ਵਰਗੀਆਂ ਬੀਮਾਰੀਆਂ 'ਚ ਫੇਫੜੇ ਦੀ ਵਾਯੂ ਨਲੀਆਂ ਬੰਦ ਹੋ ਜਾਂਦੀਆਂ ਹਨ ਜਿਸ ਕਾਰਨ ਸਰੀਰ ਨੂੰ ਆਕਸੀਜ਼ਨ ਨਹੀਂ ਮਿਲ ਪਾਉਂਦੀ ਹੈ। ਸੀ.ਓ.ਪੀ.ਡੀ ਰੋਕਣ ਲਈ ਸਿਹਤ ਆਹਾਰ ਲੈਣਾ ਜ਼ਰੂਰੀ ਹੈ। ਰਿਸਰਚ ਮੁਤਾਬਕ ਦੱਸਿਆ ਜਾਂਦਾ ਹੈ ਕਿ ਦੁਨੀਆਂ 'ਚ ਹੋਣ ਵਾਲੀਆਂ ਮੌਤਾਂ ਦਾ ਤੀਜਾ ਸਭ ਤੋਂ ਵੱਡਾ ਕਾਰਨ ਸੀ.ਓ.ਪੀ.ਡੀ ਹੈ। ਖੋਜਕਾਰੀਆਂ ਨੇ ਪ੍ਰਤੀਭਾਗੀਆਂ ਦੇ ਆਹਾਰ ਦੀ ਗੁਣਵਤਾ ਯਾਨੀ ਅਲਟਰਨੇਟਿਵ ਹੈਲਦੀ ਇੰਡੇਕਸ 2010 ਅਤੇ ਸੀ.ਓ.ਪੀ.ਡੀ ਦੀ ਜਾਂਚ ਕੀਤੀ ਹੈ। ਜਿਸ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਘੱਟ ਗੁਣਾਂ ਵਾਲੇ ਆਹਾਰ ਲੈਣ ਵਾਲਿਆਂ ਦੇ ਮੁਕਾਬਲੇ 'ਚ ਸਿਹਤਮੰਦ ਆਹਾਰ ਲੈਣ ਵਾਲਿਆਂ 'ਚ ਸੀ.ਓ.ਪੀ.ਡੀ ਦਾ ਖਤਰਾ ਇਕ ਤਿਹਾਈ ਘੱਟ ਪਾਇਆ ਗਿਆ ਹੈ।
ਮਜ਼ਾ ਲਓ ਪੁਦੀਨੇ ਅਤੇ ਮਟਰ ਦੇ ਕਟਲੇਟ ਦਾ
NEXT STORY