ਜੰਮੂ — ਪਾਕਿਸਤਾਨੀ ਰੇਂਜਰਸ ਨੇ ਅੱਜ ਜੰਮੂ ਜ਼ਿਲੇ ਵਿਚ ਕੌਮਾਂਤਰੀ ਸਰਹੱਦ 'ਤੇ ਗੋਲੀਆਂ ਚਲਾਈਆਂ ਜਿਥੇ ਬੀ. ਐੱਸ. ਐੱਫ. ਦੇ ਕਰਮਚਾਰੀ ਸਰਹੱਦੀ ਚੌਕੀਆਂ 'ਤੇ ਕੁਝ ਕੰਮ ਕਰ ਰਹੇ ਸਨ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਪਾਕਿ ਰੇਂਜਰਾਂ ਨੇ ਜੰਮੂ ਸੈਕਟਰ ਵਿਚ ਅਬਦੁੱਲਾ ਖੇਤਰ ਵਿਚ ਸਰਹੱਦੀ ਚੌਕੀਆਂ 'ਤੇ ਛੋਟੇ ਹਥਿਆਰਾਂ ਨਾਲ 2 ਤੋਂ 3 ਗੋਲੀਆਂ ਚਲਾਈਆਂ, ਜਿਥੇ ਬੀ. ਐੱਸ. ਐੱਫ. ਦੇ ਕਰਮਚਾਰੀ ਅੱਜ ਸਾਢੇ 10 ਵਜੇ ਕੁਝ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ।
ਇਹ ਹੈ 'ਮਿੰਨੀ ਕੇਜਰੀਵਾਲ', ਸੇਲਫੀ ਲਈ ਲੱਗ ਜਾਂਦੀ ਹੈ ਹੋੜ
NEXT STORY