ਨਵੀਂ ਦਿੱਲੀ - ਕਰੀਬ 10 ਕਰੋੜ ਐੱਲ. ਪੀ. ਜੀ. ਖਪਤਕਾਰ ਮਹੱਤਵਪੂਰਨ ਪ੍ਰਤੱਖ ਲਾਭ ਤਬਾਦਲਾ (ਡੀ. ਬੀ. ਟੀ.) ਯੋਜਨਾ 'ਚ ਸ਼ਾਮਲ ਹੋ ਗਏ ਹਨ। ਇਸ 'ਚ ਉਪਭੋਗਤਾਵਾਂ ਨੂੰ ਬਾਜ਼ਾਰ ਮੁੱਲ 'ਤੇ ਰਸੋਈ ਗੈਸ ਸਿਲੰਡਰ ਖ੍ਰੀਦਣ ਲਈ ਉਨ੍ਹਾਂ ਦੇ ਬੈਂਕ ਖਾਤੇ 'ਚ ਨਕਦ ਸਬਸਿਡੀ ਮਿਲੇਗੀ। ਇਸ ਤਰ੍ਹਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਤੱਖ ਲਾਭ ਤਬਾਦਲਾ ਯੋਜਨਾ ਬਣ ਗਈ ਹੈ। ਇਸ ਨਾਲ ਕਾਲਾਬਾਜ਼ਾਰੀ ਨੂੰ ਰੋਕਣ 'ਚ ਵੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, 'ਮੈਨੂੰ ਇਹ ਜਾਣ ਕੇ ਕਾਫੀ ਖੁਸ਼ੀ ਹੋ ਰਹੀ ਹੈ ਕਿ 10 ਕਰੋੜ ਤੋਂ ਵੱਧ ਨਾਗਰਿਕਾਂ ਨੇ 'ਪਹਿਲ' ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਇਕ ਵੱਡੀ ਉਪਲਬਧੀ ਹੈ।' ਉਨ੍ਹਾਂ ਕਿਹਾ ਕਿ ਇਸ ਨਾਲ 'ਪਹਿਲ' ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਨਕਦ ਲਾਭ ਤਬਾਦਲਾ ਯੋਜਨਾਵਾਂ 'ਚ ਆ ਗਈ ਹੈ। ਐੱਲ. ਪੀ. ਜੀ. ਸਬਸਿਡੀ ਲਈ ਪ੍ਰਤੱਖ ਲਾਭ ਤਬਾਦਲਾ ਯੋਜਨਾ ਨੂੰ 'ਪਹਿਲ' ਦਾ ਨਵਾਂ ਨਾਂ ਦਿੱਤਾ ਗਿਆ ਹੈ। ਇਸ ਦੇ ਘੇਰੇ 'ਚ 15.3 ਕਰੋੜ ਐੱਲ. ਪੀ. ਜੀ. ਖਪਤਕਾਰਾਂ 'ਚੋਂ 65 ਫ਼ੀਸਦੀ ਆਉਂਦੇ ਹਨ। ਇਸ ਯੋਜਨਾ ਨੇ ਚੀਨ, ਮੈਕਸੀਕੋ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਚ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਦੇਸ਼ਾਂ 'ਚ ਲਾਭਪਾਤਰੀਆਂ ਦੀ ਗਿਣਤੀ 2.2 ਕਰੋੜ ਤੋਂ ਵੱਧ ਨਹੀਂ ਹੋ ਪਾਈ ਹੈ।
ਰੁਪਏ ਦੀ ਤੇਜ਼ੀ ਚਿੰਤਾ ਦਾ ਕਾਰਨ : ਸਿਨਹਾ
NEXT STORY