ਨਵੀਂ ਦਿੱਲੀ- ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀ.ਐਸ.ਐਨ.ਐਲ ਅਤੇ ਐਮ.ਟੀ.ਐਨ.ਐਲ. ਆਗਾਮੀ ਸਪੈਕਟ੍ਰਮ ਨਿਲਾਮੀ 'ਚ ਭਾਗ ਨਹੀਂ ਲੈਣਗਾਆਂ। ਸਪੈਕਟਰਮ ਨਿਲਾਮੀ ਤੋਂ ਸਰਕਾਰ ਨੇ ਲੱਗਭਗ 1 ਲੱਖ ਕਰੋੜ ਰੁਪਏ ਦਾ ਪ੍ਰਬੰਧ ਕਰਨ ਦਾ ਟੀਚਾ ਰੱਖਿਆ ਹੈ।
ਬੀ.ਐਸ.ਐਨ.ਐਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਅਨੂਪਮ ਸ਼੍ਰੀਵਾਸਤਵ ਅਤੇ ਐਮ.ਟੀ.ਐਨ.ਐਲ. ਦੇ ਮੁਖੀ ਆਰ.ਕੇ ਪੁਰਵਾਰ ਨੇ ਕਿਹਾ ਕਿ ਦੋਵੇਂ ਦੂਰਸੰਚਾਰ ਕੰਪਨੀਆਂ ਆਗਾਮੀ ਨਿਲਾਮੀ 'ਚ ਹਿੱਸਾ ਨਹੀਂ ਲੈਣਗੀਆਂ। ਸ਼੍ਰੀਵਾਸਤਵ ਨੇ ਕਿਹਾ ਕਿ ਬੀ.ਐਸ.ਐਨ.ਐਲ. ਨੂੰ ਫਿਲਹਾਲ ਵਾਧੂ ਸਪੈਕਟਰਮ ਦੀ ਲੋੜ ਨਹੀਂ ਹੋਵੇਗੀ। ਜਨਤਕ ਖੇਤਰ ਦੀਆਂ ਕੰਪਨੀਆਂ ਨੇ ਇਸ ਤੋਂ ਪਹਿਲਾਂ ਨਵੰਬਰ 2012, ਮਾਰਚ 2013 ਅਤੇ ਫਰਵਰੀ 2014 ਦੀ ਸਪੈਕਟਰਮ ਨੀਲਾਮੀ 'ਚ ਭਾਗ ਨਹੀਂ ਲਿਆ ਸੀ।
2ਜੀ ਅਤੇ 3ਜੀ ਸਪੈਕਟਰਮ ਦੀ ਨਿਲਾਮੀ 4 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਕੰਪਨੀਆਂ ਇਸ ਦੇ ਲਈ 16 ਫਰਵਰੀ ਤਕ ਬੋਲੀਆਂ ਲਗਾ ਸਕਦੀਆਂ ਹਨ। ਚਾਰ ਬੈਂਡਾਂ 800 ਮੈਗਾਹਾਰਟਜ਼, 900 ਮੈਗਾਹਾਰਟਜ਼, 1800 ਮੈਗਾਹਾਰਟਜ਼ ਅਤੇ 2100 ਮੈਗਾਹਾਰਟਜ਼ ਦੀ ਸਪੈਕਟਰਮ ਨਿਲਾਮੀ ਤੋਂ ਘੱਟੋ-ਘੱਟ ਜਾਂ ਆਧਾਰ ਮੂਲ 'ਤੇ 82395 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ। ਸਰਕਾਰ ਨੂੰ ਇਸ ਨਿਲਾਮੀ ਤੋਂ 1 ਲੱਖ ਕਰੋੜ ਰੁਪਏ ਮਿਲਣ ਦੀ ਉਮੀਦ ਹੈ।
ਹੁਣ ਅੱਖਾਂ ਨਾਲ ਸਟਾਰਟ ਹੋਵੇਗੀ ਤੁਹਾਡੀ ਕਾਰ!
NEXT STORY