ਨਵੀਂ ਦਿੱਲੀ- ਆਏ ਦਿਨ ਅਸੀਂ ਨਵੀਂ-ਨਵੀਂ ਟੈਕਨਾਲੋਜੀ ਦੇ ਬਾਰੇ 'ਚ ਸੁਣਦੇ ਰਹਿੰਦੇ ਹਾਂ। ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਜਲਦੀ ਹੀ ਤੁਹਾਡੀ ਕਾਰ ਸਵਿੱਚ ਨਾਲ ਨਹੀਂ ਸਗੋਂ ਤੁਹਾਡੀਆਂ ਅੱਖਾਂ ਦੇ ਸਕੈਨ ਨਾਲ ਸਟਾਰਟ ਹੋਵੇਗੀ ਤਾਂ ਸ਼ਾਇਦ ਹੀ ਤੁਸੀਂ ਇਸ ਗੱਲ 'ਤੇ ਯਕੀਨ ਕਰ ਪਾਓ ਪਰ ਇਹ ਸੱਚ ਹੈ।
ਨਿਊਯਾਰਕ ਸਥਿਤ ਇਕ ਕੰਪਨੀ ਜੋ ਕਿ ਆਈਰਿਸ ਬੇਸਡ ਆਈਡੈਂਟਿਟੀ ਮੈਨੇਜਮੈਂਟ ਟੈਕਨਾਲੋਜੀ ਸਾਲਿਊਸ਼ਨ (ਆਈਲਾਕ) ਉਪਲੱਬਧ ਕਰਾਉਂਦੀ ਹੈ ਉਹ ਵ੍ਹੀਕਲ ਲਈ ਆਈਰਿਸ ਆਈਡੈਂਟਿਟੀ ਆਥਿੰਟਿਕੇਸ਼ਨ ਟੈਕਨਾਲੋਜੀ 'ਤੇ ਕੰਮ ਕਰ ਰਹੀ ਹੈ। ਇਸ 'ਚ ਵ੍ਹੀਕਲ ਨੂੰ ਸਟਾਰਟ ਕਰਨ ਲਈ ਡਰਾਈਵਰ ਦੀਆਂ ਅੱਖਾਂ ਦੀ ਪਛਾਣ ਦੀ ਲੋੜ ਪੈਂਦੀ ਹੈ। ਆਈਲਾਕ ਟੈਕਨਾਲੋਜੀ ਹਰੇਕ ਅੱਖ ਦੇ 240 ਬਿੰਦੂਆਂ ਨੂੰ ਚੈਕ ਕਰਦਾ ਹੈ ਅਤੇ ਵ੍ਹੀਕਲ ਨੂੰ ਉਦੋਂ ਹੀ ਸਟਾਰਟ ਕਰਦਾ ਹੈ ਜਦੋਂ ਸਕੈਨ ਡਰਾਈਵਰ ਦੀ ਆਈਰਿਸ ਟੈਂਪਲੇਟ ਨਾਲ ਮੈਚ ਹੋ ਜਾਵੇ।
ਆਈਲਾਕ ਦੇ ਚੀਫ ਮਾਰਕੀਟਿੰਗ ਅਤੇ ਬਿਜ਼ਨੈਸ ਡਿਵੈਲਪਮੈਂਟ ਅਫਸਰ ਐਂਥਨੀ ਐਂਟੋਲਿਨੋ ਨੇ ਕਿਹਾ ਕਿ ਆਈਲਾਕ ਦੀ ਆਈਰਿਸ ਆਥਿੰਟਿਕੇਸ਼ਨ ਟੈਕਨਾਲੋਜੀ ਦੀ ਵਰਤੋਂ ਨਾਲ ਕੰਜ਼ਿਊਮਰ ਐਕਸਪੀਰਿਐਂਸ ਵਧੀਆ ਬਣਾਉਣ 'ਚ ਮਦਦ ਮਿਲੇਗੀ। ਆਈਲਾਕ ਨੇ ਆਈਲਾਕ ਆਈ.ਡੀ. ਦੇ ਨਾਲ ਆਪਣੀ ਪਹਿਲੀ ਪੀ.ਸੀ. 2015 ਦੇ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ 'ਚ ਪ੍ਰਦਰਸ਼ਿਤ ਕੀਤੀ ਸੀ। ਹੁਣ ਕੰਪਨੀ ਥ੍ਰੀ ਡੀ ਆਟੋਮੋਬਾਈਲ 'ਚ ਇੰਟੀਗ੍ਰੀਟੇ ਆਪਣੀ ਆਈਲਾਕ ਆਈ.ਡੀ. ਟੈਕਨਾਲੋਜੀ ਨੂੰ ਨਾਰਥ ਅਮਰੀਕਾ ਇੰਟਰਨੈਸ਼ਨਲ ਆਟੋ ਸ਼ੋਅ 2015 'ਚ ਦਿਖਾਏਗੀ।
ਸੈਮਸੰਗ ਬਣਾ ਰਿਹੈ ਨਵੀਂ ਸੀਰੀਜ਼ ਦੇ ਟੈਬਲੇਟ, ਲੀਕ ਹੋਏ ਫੀਚਰ
NEXT STORY