ਜਦ (ਯੂ) ਟੁੱਟਣ ਕੰਢੇ
ਪਟਨਾ/ਨਵੀਂ ਦਿੱਲੀ (ਏਜੰਸੀਆਂ)—ਬਿਹਾਰ ਵਿਚ ਮੁੱਖ ਮੰਤਰੀ ਦੀ 'ਕੁਰਸੀ' ਨੂੰ ਲੈ ਕੇ ਸੱਤਾਧਾਰੀ ਜਦ (ਯੂ) ਟੁੱਟਣ ਦੇ ਕੰਢੇ 'ਤੇ ਪੁੱਜ ਗਿਆ ਹੈ। ਇਕ ਪਾਸੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਕੁਰਸੀ ਛੱਡਣ ਤੋਂ ਸਾਫ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਹੁਣ ਵਿਧਾਨ ਸਭਾ ਵਿਚ ਅਸਲੀ ਫੈਸਲਾ ਹੋਵੇਗਾ। ਮਾਂਝੀ ਨੇ ਨਿਤੀਸ਼ ਕੁਮਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ 20 ਫਰਵਰੀ ਨੂੰ ਆਪਣਾ ਬਹੁਮਤ ਸਾਬਿਤ ਕਰਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਅਸਲੀਅਤ ਦਾ ਪਤਾ ਲੱਗ ਸਕੇ।
ਜਦਯੂ ਅਤੇ ਹੋਰਨਾਂ ਸਹਿਯੋਗੀ ਦਲਾਂ ਦੇ ਨੇਤਾਵਾਂ ਦੇ ਇਕ ਵਫਦ ਨੇ ਅੱਜ ਰਾਜਪਾਲ ਦੇ ਦਫਤਰ ਨੂੰ ਹਮਾਇਤ ਦਾ ਪੱਤਰ ਸੌਂਪਿਆ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਿਤੀਸ਼ ਕੁਮਾਰ ਨੂੰ 130 ਵਿਧਾਇਕਾਂ ਦੀ ਹਮਾਇਤ ਹਾਸਲ ਹੈ।
ਜਦਯੂ ਦੇ ਪ੍ਰਦੇਸ਼ ਪ੍ਰਧਾਨ ਵਿਸ਼ਿਸ਼ਟ ਨਾਰਾਇਣ ਨੇ ਇਥੇ ਰਾਜ ਭਵਨ 'ਚੋਂ ਨਿਕਲਣ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਅਸੀਂ ਰਾਜ ਭਵਨ ਗਏ ਅਤੇ ਜਦਯੂ ਵਿਧਾਇਕ ਦਲ ਦੇ ਚੁਣੇ ਗਏ ਨੇਤਾ ਨਿਤੀਸ਼ ਕੁਮਾਰ ਦੇ ਪੱਖ ਵਿਚ 130 ਵਿਧਾਇਕਾਂ ਦੀ ਹਮਾਇਤ ਦਾ ਪੱਤਰ ਸੌਂਪਿਆ।
ਇਨ੍ਹਾਂ ਵਿਚ ਰਾਜਦ, ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ ਦੇ ਵਿਧਾਇਕ ਅਤੇ ਆਜ਼ਾਦ ਪਾਰਟੀ ਦੇ ਵਿਧਾਇਕ ਦੁਲਾਲ ਚੰਦ ਗੋਸਵਾਮੀ ਸ਼ਾਮਲ ਹਨ।''
ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਭਵਨ ਦੇ ਅਧਿਕਾਰੀਆਂ ਨੂੰ ਇਕ ਪੱਤਰ ਵੀ ਸੌਂਪਿਆ ਜਿਸ ਵਿਚ ਉਨ੍ਹਾਂ ਨੇ ਜਦਯੂ ਪ੍ਰਧਾਨ ਸ਼ਰਦ ਯਾਦਵ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੂੰ ਲਿਖੇ ਗਏ ਪੱਤਰ ਬਾਰੇ ਦੱਸਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਨਿਤੀਸ਼ ਕੁਮਾਰ ਦੇ ਕਲ ਨੇਤਾ ਚੁਣ ਲਏ ਜਾਣ ਦੇ ਬਾਅਦ ਉਹ (ਮਾਂਝੀ) ਸੱਤਾਧਾਰੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਨਹੀਂ ਰਹਿ ਗਏ। ਨਿਤੀਸ਼ ਕੁਮਾਰ ਕੱਲ ਡੇਢ ਵਜੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਜਦ (ਯੂ) ਵਿਧਾਇਕ ਦਲ ਨੇ ਨਿਤੀਸ਼ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਹੈ। ਵਿਧਾਨ ਸਭਾ ਸਪੀਕਰ ਉਦੈ ਨਾਰਾਇਣ ਚੌਧਰੀ ਨੇ ਵੀ ਨਿਤੀਸ਼ ਕੁਮਾਰ ਨੂੰ ਜਦ (ਯੂ) ਵਿਧਾਇਕ ਦਲ ਦੇ ਨੇਤਾ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਦੂਸਰੇ ਪਾਸੇ ਮਾਂਝੀ ਨੇ ਦਿੱਲੀ ਵਿਚ ਨੀਤੀ ਕਮਿਸ਼ਨ ਦੀ ਮੀਟਿੰਗ ਵਿਚ ਹਿੱਸਾ ਲੈਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। 45 ਮਿੰਟ ਤੱਕ ਚੱਲੀ ਮੀਟਿੰਗ ਵਿਚ ਬਿਹਾਰ ਦੀ ਸਿਆਸੀ ਸਥਿਤੀ 'ਤੇ ਚਰਚਾ ਕੀਤੀ ਗਈ।
ਮਾਂਝੀ ਨੇ ਕਿਹਾ-ਮੇਰੀ ਕਿਸ਼ਤੀ ਕਦੇ ਨਹੀਂ ਡੁੱਬਦੀ
ਬਿਹਾਰ ਵਿਚ ਬਦਲਦੇ ਸਿਆਸੀ ਘਟਨਾਚੱਕਰ ਦਰਮਿਆਨ ਚਾਰੇ ਪਾਸਿਓਂ ਘਿਰੇ ਸੂਬੇ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਅੱਜ ਕਿਹਾ ਕਿ ਮਾਂਝੀ ਦੀ ਕਿਸ਼ਤੀ ਕਦੇ ਨਹੀਂ ਡੁੱਬਦੀ। ਕਲ ਪਾਰਟੀ ਵਿਧਾਇਕਾਂ ਦੀ ਬੈਠਕ ਵਿਚ ਜਦ (ਯੂ) ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਗਏ ਮਾਂਝੀ ਨੇ ਆਪਣੇ ਭਵਿੱਖ ਬਾਰੇ ਪੁੱਛੇ ਜਾਣ 'ਤੇ ਕਿਹਾ, ''ਮਾਂਝੀ ਦੀ ਕਿਸ਼ਤੀ ਕਦੇ ਨਹੀਂ ਡੁੱਬਦੀ ਹੈ।''
ਸਿਆਸੀ ਪਾਰਟੀ ਬਣਾਉਣ ਦਾ ਵਿਚਾਰ ਨਹੀਂ : ਡੇਰਾ ਮੁਖੀ
NEXT STORY