ਕਿਸੇ ਨੇ ਇਕ ਸੰਤ ਨੂੰ ਪੁੱਛਿਆ,''ਰੱਬ ਨੂੰ ਕਿਵੇਂ ਪਾਇਆ ਜਾਵੇ?''
ਸੰਤ ਨੇ ਜਵਾਬ ਦਿੱਤਾ,''ਸੰਸਾਰ ਤੋਂ ਮਨ ਹਟਾ ਕੇ ਰੱਬ ਵਿਚ ਧਿਆਨ ਲਗਾਉਣਾ ਸ਼ੁਰੂ ਕਰ ਦਿਓ, ਰੱਬ ਆਪਣੇ-ਆਪ ਮਿਲ ਜਾਵੇਗਾ।'' ਦੇਖਿਆ ਜਾਵੇ ਤਾਂ ਸਾਰਾ ਗਿਆਨ ਇਥੇ ਹੀ ਆ ਕੇ ਇਕੱਠਾ ਹੋ ਜਾਂਦਾ ਹੈ। ਸਾਡੇ ਅੰਦਰ ਮੈਂ, ਮੇਰਾ ਤੇ ਮੇਰੇ ਵਾਲਿਆਂ ਨੂੰ ਲੈ ਕੇ ਬਹੁਤ ਲਗਾਅ ਹੈ। ਜਦੋਂ ਤਕ ਮਨ ਸੰਸਾਰ ਵਿਚ ਉਲਝਿਆ ਰਹੇਗਾ, ਆਪਣੇ ਅੰਦਰ ਝਾਕਣਾ ਮੁਸ਼ਕਿਲ ਹੈ। ਇਨਸਾਨ ਨੂੰ ਚੀਜ਼ਾਂ ਤੇ ਲੋਕਾਂ ਨਾਲ ਲਗਾਅ ਦੀ ਆਦਤ ਤੋਂ ਖੁਦ ਨੂੰ ਹਟਾਉਣਾ ਚਾਹੀਦਾ ਹੈ ਪਰ ਇਹ ਲਗਾਅ ਦੀ ਭਾਵਨਾ ਮਨ ਨੂੰ ਸੰਸਾਰ ਨਾਲੋਂ ਹਟਣ ਨਹੀਂ ਦਿੰਦੀ ਅਤੇ ਉਮਰ ਭਰ ਉਲਝਾਈ ਰੱਖਦੀ ਹੈ। ਜੇ ਆਪਣੇ ਲੋਕਾਂ ਤੇ ਆਪਣੀਆਂ ਚੀਜ਼ਾਂ ਤੋਂ ਮਨ ਹਟ ਵੀ ਜਾਵੇ ਤਾਂ ਵੀ ਆਪਣਾ ਘੁਮੰਡ ਤਾਂ ਅੰਦਰ ਪਿਆ ਹੀ ਰਹਿੰਦਾ ਹੈ।
ਅਸੀਂ ਚੰਗੀ ਤਰ੍ਹਾਂ ਜਾਣ ਲਈਏ ਕਿ ਹੰਕਾਰ ਇਕ ਅਜਿਹੀ ਉਪਜਾਊ ਜ਼ਮੀਨ ਹੈ ਜਿਸ 'ਤੇ ਹਰ ਤਰ੍ਹਾਂ ਦੀ ਬੁਰਾਈ ਵਧਦੀ-ਫੁਲਦੀ ਹੈ। ਇਸ ਲਈ ਕਾਮ-ਵਾਸਨਾ ਤੋਂ ਆਜ਼ਾਦ ਹੋ ਕੇ ਮਨ ਨੂੰ ਹਮੇਸ਼ਾ ਰੱਬ ਨੂੰ ਜਾਣਨ ਵਿਚ ਲਗਾਈ ਰੱਖੋ। ਜਦੋਂ ਮਨ ਹਰ ਪਲ ਰੱਬ ਨੂੰ ਪਾਉਣ ਦੇ ਗਿਆਨ ਤੇ ਉਸ ਦੇ ਧਿਆਨ ਵਿਚ ਲੱਗਿਆ ਰਹੇਗਾ ਤਾਂ ਬਾਹਰ ਦੇ ਸਾਰੇ ਬੰਧਨ ਆਪਣੇ-ਆਪ ਢਿੱਲੇ ਪੈਂਦੇ ਜਾਣਗੇ। ਜਿਸ ਨੂੰ ਦੁਨੀਆਦਾਰੀ ਨਾਲ ਲਗਾਅ ਤੇ ਮਨ ਵਿਚ ਘੁਮੰਡ ਨਾ ਹੋਵੇ, ਅਜਿਹੇ ਇਨਸਾਨ ਵਲੋਂ ਕੀਤਾ ਗਿਆ ਹਰ ਕੰਮ ਯੱਗ ਵਾਂਗ ਹੋ ਜਾਂਦਾ ਹੈ। ਉਸ ਦੇ ਕੰਮ ਕਰਨ ਦਾ ਕਾਰਨ ਆਪਣਾ ਹਿੱਤ ਨਾ ਹੋ ਕੇ ਦੂਜਿਆਂ ਤੇ ਪੂਰੇ ਸੰਸਾਰ ਦਾ ਹਿੱਤ ਹੁੰਦਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਵਿਚ ਇਨਸਾਨ ਕਰਮਾਂ ਦੇ ਬੰਧਨ ਤੋਂ ਉੱਪਰ ਉੱਠ ਕੇ ਉਨ੍ਹਾਂ ਵਿਚ ਬੱਝਣ ਤੋਂ ਬਚ ਜਾਂਦਾ ਹੈ।
ਲੰਬੀ ਜ਼ਿੰਦਗੀ ਸਾਰੇ ਚਾਹੁੰਦੇ ਹਨ ਪਰ ਬਜ਼ੁਰਗ ਕੋਈ ਨਹੀਂ ਹੋਣਾ ਚਾਹੁੰਦਾ
NEXT STORY