ਲੰਦਨ(ਯੂ. ਐੱਨ. ਆਈ.)- ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਨੇ ਅੱਜ ਦਾਅਵਾ ਕੀਤਾ ਕਿ ਇਸ ਸਾਲ ਕੱਚੇ ਤੇਲ ਦੇ ਭੰਡਾਰ ਰਿਕਾਰਡ ਪੱਧਰ 'ਤੇ ਪਹੁੰਚ ਜਾਣਗੇ, ਜਿਸ ਦੇ ਨਾਲ ਇਸ ਦੀਆਂ ਕੀਮਤਾਂ 'ਚ ਹੋਰ ਗਿਰਾਵਟ ਆਵੇਗੀ।
ਪੱਛਮੀ ਦੇਸ਼ਾਂ ਨੂੰ ਊਰਜਾ ਨੀਤੀ 'ਤੇ ਸਲਾਹ ਦੇਣ ਵਾਲੀ ਆਈ. ਈ. ਏ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਓ. ਈ. ਸੀ. ਡੀ. ਦੇ ਦੇਸ਼ਾਂ 'ਚ ਕੱਚੇ ਤੇਲ ਦਾ ਭੰਡਾਰ ਇਸ ਸਾਲ ਦੇ ਅੱਧ ਤਕ ਇਤਿਹਾਸਕ ਸਿਖਰ ਪੱਧਰ 2.83 ਅਰਬ ਬੈਰਲ 'ਤੇ ਪਹੁੰਚ ਸਕਦਾ ਹੈ। ਤੇਲ ਦੀ ਮੰਗ 294 ਲੱਖ ਬੈਰਲ ਪ੍ਰਤੀ ਦਿਨ 'ਤੇ ਟਿਕੀ ਰਹੇਗੀ, ਨਾਲ ਹੀ ਅਮਰੀਕੀ ਸ਼ੈੱਲ ਪੈਟਰੋਲੀਅਮ ਦੇ ਉਤਪਾਦਨ 'ਚ ਕੁਝ ਸਮੇਂ ਲਈ ਠਹਿਰਾਅ ਦੇ ਬਾਅਦ ਹੋਰ ਵਾਧੇ ਦੀ ਗੱਲ ਕਹੀ ਗਈ ਹੈ। ਏਜੰਸੀ ਦੀ ਰਿਪੋਰਟ ਆਉਣ ਦੇ ਬਾਅਦ ਲੰਦਨ 'ਚ ਕੱਚੇ ਤੇਲ 'ਤੇ ਦਬਾਅ ਵੇਖਿਆ ਗਿਆ।
ਬਰੇਂਟ ਕਰੂਡ 30 ਸੈਂਟ ਡਿਗ ਕੇ 58.04 ਡਾਲਰ ਪ੍ਰਤੀ ਬੈਰਲ 'ਤੇ ਅਤੇ ਅਮਰੀਕੀ ਕਰੂਡ 67 ਸੈਂਟ ਡਿਗ ਕੇ 52.19 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।
ਡਾਲਰ ਦੇ ਮੁਕਾਬਲੇ ਰੁਪਈਆ ਡਿਗ ਕੇ 62.19 'ਤੇ
NEXT STORY