ਮੁੰਬਈ(ਭਾਸ਼ਾ)-ਬੈਂਕਾਂ ਅਤੇ ਬਰਾਮਦਕਾਰਾਂ ਵਲੋਂ ਆਖਰੀ ਦੌਰ 'ਚ ਡਾਲਰ ਦੀ ਮੰਗ ਦੇ ਕਾਰਨ ਰੁਪਏ ਦਾ ਸ਼ੁਰੂਆਤੀ ਮੁਨਾਫ਼ਾ ਲੁਪਤ ਹੋ ਗਿਆ ਅਤੇ ਅਮਰੀਕੀ ਕਰੰਸੀ ਦੇ ਮੁਕਾਬਲੇ ਇਹ 2 ਪੈਸੇ ਦੀ ਗਿਰਾਵਟ ਦਰਸਾਉਂਦਾ ਹੋਇਆ ਕਰੀਬ ਇਕ ਮਹੀਨੇ ਦੇ ਹੇਠਲੇ ਪੱਧਰ 62.19 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਅੰਤਰ ਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ 'ਚ ਰੁਪਈਆ 62.15 ਰੁਪਏ ਪ੍ਰਤੀ ਡਾਲਰ 'ਤੇ ਉੱਚਾ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ ਮਜ਼ਬੂਤ ਸ਼ੇਅਰ ਬਾਜ਼ਾਰ ਦੇ ਮੱਦੇਨਜ਼ਰ ਬੈਂਕਾਂ ਅਤੇ ਬਰਾਮਦਕਾਰਾਂ ਦੀ ਕੁਝ ਡਾਲਰ ਬਿਕਵਾਲੀ ਦੇ ਕਾਰਨ 61.92 ਰੁਪਏ ਪ੍ਰਤੀ ਡਾਲਰ ਦੇ ਪੱਧਰ ਦੀ ਉਚਾਈ ਨੂੰ ਛੂਹ ਗਿਆ ਪਰ ਰੁਪਈਆ ਇਸ ਉੱਚੇ ਪੱਧਰ ਨੂੰ ਕਾਇਮ ਨਹੀਂ ਰੱਖ ਸਕਿਆ ਅਤੇ 62.20 ਰੁਪਏ ਪ੍ਰਤੀ ਡਾਲਰ ਤਕ ਲੁੜਕਨ ਦੇ ਬਾਅਦ ਅੰਤ 'ਚ 2 ਪੈਸੇ ਅਤੇ 0.03 ਫ਼ੀਸਦੀ ਦੀ ਗਿਰਾਵਟ ਦਰਸਾਉਂਦਾ 62.19 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਸਭ ਤੋਂ ਕਮਜ਼ੋਰ ਬੰਦ ਪੱਧਰ 9 ਜਨਵਰੀ 2015 ਨੂੰ ਸੀ ਜਦੋਂ 62.32 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਸੰਦਰਭ ਦਰ 61.9634 ਰੁਪਏ ਪ੍ਰਤੀ ਡਾਲਰ ਤੇ 70.2045 ਰੁਪਏ ਪ੍ਰਤੀ ਯੂਰੋ ਨਿਰਧਾਰਤ ਕੀਤੀ ਸੀ। ਪੌਂਡ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਆਈ ਜਦੋਂਕਿ ਯੂਰੋ ਅਤੇ ਜਾਪਾਨੀ ਯੈਨ ਦੇ ਮੁਕਾਬਲੇ ਇਸ 'ਚ ਤੇਜ਼ੀ ਆਈ।
ਵਿਆਹ ਸਬੰਧੀ ਮੰਗ ਕਾਰਨ ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ ਅੱਜ ਦੇ ਭਾਅ
NEXT STORY