ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ) ਸਾਊਥ ਆਸਟ੍ਰੇਲੀਆ ਦੇ ਵਿਸ਼ਵ ਕ੍ਰਿਕਟ ਕੱਪ ਵਿਚ ਖੇਡਣ ਗਈ ਭਾਰਤੀ ਟੀਮ ਦਾ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਜੇ ਵੇਦਰਿਲ ਨੇ ਸਰਕਾਰੀ ਤੌਰ 'ਤੇ ਐਡੀਲੇਡ-ਓਵਲ ਸਟੇਡੀਅਮ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ। ਜੇ ਵੇਦਰਿਲ ਨੇ ਕਿਹਾ ਕਿ ਸਾਊਥ ਐਡੀਲੇਡ ਤੇ ਭਾਰਤ ਦੇ ਸਬੰਧ ਮਿੱਤਰਤਾ ਵਾਲੇ ਤਾਂ ਪਹਿਲਾਂ ਹੀ ਹਨ ਪਰ ਅਸੀਂ ਇਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਉਪਰਾਲੇ ਕਰਾਂਗੇ।
ਇਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਅਸੀਂ ਸਾਰੇ ਭਾਰਤੀਆਂ ਦੀਆਂ ਉਮੀਦਾਂ 'ਤੇ ਖਰੇ ਉਤਰਾਂਗੇ। ਓਵਲ ਸਟੇਡੀਅਮ, ਜਿੱਥੇ ਮੈਂ ਪਹਿਲਾਂ ਵੀ ਮੈਚ ਖੇਡ ਚੁੱਕਾ ਹਾਂ। ਉਸ ਦਾ ਨਿਖਰਿਆ ਹੋਇਆ ਰੂਪ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਇਥੇ ਇਸ ਵਾਰ ਖੇਡਣਾ ਹੋਰ ਵੀ ਦਿਲਚਸਪ ਹੋਵੇਗਾ।
ਜ਼ਿਕਰਯੋਗ ਹੈ ਕਿ ਓਵਲ ਸਟੇਡੀਅਮ ਦਾ ਨਵੇਂ ਸਿਰਿਓਂ ਨਿਰਮਾਣ ਕੀਤਾ ਗਿਆ ਹੈ। ਮੌਕੇ 'ਤੇ ਇੰਡੀਆ-ਆਸਟ੍ਰੇਲੀਆ ਸੱਭਿਆਚਾਰ ਦਾ ਵੱਖ-ਵੱਖ ਭਾਰਤੀਆਂ ਨਾਲ ਪ੍ਰਦਰਸ਼ਨ ਵੀ ਕੀਤਾ ਗਿਆ।
ਕਾਮਸੂਤਰ ਕੈਲੰਡਰ ਦਿਖਾ ਕੇ ਕਰਦਾ ਸੀ ਸ਼ੋਸ਼ਣ, 30 ਸਾਲ ਬਾਅਦ ਮਿਲਿਆ ਤਾਂ ਪਹੁੰਚ ਗਿਆ ਜੇਲ 'ਚ (ਦੇਖੋ ਤਸਵੀਰਾਂ)
NEXT STORY