ਲੰਦਨ : ਲੱਗਭਗ 9 ਸਾਲ ਦੀ ਉਮਰ 'ਚ ਕਾਮਸੂਤਰ ਦੇ ਦ੍ਰਿਸ਼ ਦਿਖਾ ਕੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਏ ਵਿਅਕਤੀ ਵਲੋਂ ਲੱਗਭਗ 30 ਸਾਲ ਬਾਅਦ ਆਪਣੇ ਨਾਲ ਹੋਈ ਇਸ ਘਟਨਾ ਦੇ ਦੋਸ਼ੀ ਨੂੰ ਪਛਾਣ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੋਸ਼ੀ ਉਸ ਸਮੇਂ 15 ਸਾਲ ਦਾ ਸੀ। ਖ਼ਬਰ ਅਨੁਸਾਰ ਸਾਊਥ ਲੰਦਨ ਦੇ ਬਕਿੰਘਮ 'ਚ ਰਹਿਣ ਵਾਲੇ ਦੋ ਬੱਚਿਆਂ ਦੇ ਪਿਤਾ ਅਤੇ ਕਿੱਤੇ ਪੱਖੋਂ ਟੈਕਸੀ ਡਰਾਈਵਰ ਬੇਡਲੇ (45) ਨੇ ਆਪਣੇ ਨਾਲ ਹੋਏ ਯੌਨ ਸ਼ੋਸ਼ਣ ਦੀ ਕਹਾਣੀ ਕੁਝ ਇਸ ਤਰ੍ਹਾਂ ਬਿਆਨ ਕੀਤੀ ਕਿ ਲੂੰ-ਕੰਡੇ ਖੜ੍ਹੇ ਹੋ ਜਾਣ। ਬੇਡਲੇ ਨੂੰ ਆਪਣੇ ਨਾਲ ਹੋਇਆ ਸ਼ੋਸ਼ਣ ਲਗਾਤਾਰ ਪਰੇਸ਼ਾਨ ਕਰਦਾ ਰਿਹਾ ਅਤੇ ਉਹ ਇਸ 'ਚੋਂ ਉੱਭਰ ਨਹੀਂ ਰਿਹਾ ਸੀ ਪਰ ਸਾਲ 2012 ਨੂੰ ਇਕ ਦਿਨ ਅਚਾਨਕ ਸੜਕ ਕਿਨਾਰੇ ਚਲਦਿਆਂ ਉਸ ਸਾਹਮਣਾ ਦੋਸ਼ੀ ਨਾਲ ਹੋ ਗਿਆ। ਦੋਸ਼ੀ ਨੇ ਉਸ ਨੂੰ ਦੇਖ ਕੇ ਇਹੋ ਜਿਹੇ ਹਾਵ-ਭਾਵ ਦਿਖਾਏ, ਜਿਵੇਂ ਉਸ ਨੇ ਕੁਝ ਕੀਤਾ ਹੀ ਨਾ ਹੋਵੇ। ਇਸ ਸਭ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਪੁਲਸ ਨੂੰ ਜਾਣੂ ਕਰਵਾਇਆ। ਇਸ ਪਿੱਛੋਂ ਪੁਲਸ ਨੇ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ। ਬੀਤੇ ਸਾਲ ਪੁਲਸ ਰੋਸਮੰਡ ਖਿਲਾਫ ਯੌਨ ਸ਼ੋਸ਼ਣ ਦੇ ਚਾਰ, ਗੈਰ-ਕੁਦਰਤੀ ਸੈਕਸ ਅਤੇ ਬਾਲ ਸ਼ੋਸ਼ਣ ਦੇ ਇਕ-ਇਕ ਦੋਸ਼ ਸਿੱਧ ਕਰਨ 'ਚ ਸਫਲ ਰਹੀ ਹੈ। ਦੋਸ਼ ਸਿੱਧ ਹੋਣ 'ਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ।
ਬੇਡਲੇ ਨੇ ਕਿਹਾ ਕਿ 37 ਸਾਲ ਤੱਕ ਉਸ ਨੇ ਜੋ ਦਰਦ ਸਹਿਣ ਕੀਤਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਦੋਸ਼ੀ ਖਿਲਾਫ ਸ਼ਿਕਾਇਤ ਕਰਕੇ ਉਸ ਨੇ ਬਿਲਕੁਲ ਸਹੀ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ 9 ਸਾਲ ਦਾ ਸੀ ਤਾਂ ਉਸ ਦੇ ਘਰ ਤੋਂ ਕੁਝ ਦੂਰੀ 'ਤੇ ਰਹਿਣ ਵਾਲੇ ਰੋਸਮੰਡ ਨੇ ਉਸ ਨਾਲ ਦੁਸ਼ਕਰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋਸ਼ੀ ਬੇਡਲੇ ਦੇ ਭਰਾ ਦਾ ਦੋਸਤ ਸੀ। ਉਸ ਨੇ ਬੇਡਲੇ ਨੂੰ ਇਕੱਲਿਆਂ ਘਰ ਬੁਲਾਉਣਾ ਸ਼ੁਰੂ ਕਰ ਦਿੱਤਾ। ਇਕ ਦਿਨ ਦੋਸ਼ੀ ਨੇ ਬੇਡਲੇ ਨਾਲ ਦੁਸ਼ਕਰਮ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਚੁੱਪ ਰਹਿਣ ਲਈ ਕਿਹਾ। ਇਸ ਹਰਕਤ ਤੋਂ ਬੇਡਲੇ ਡਰ ਗਿਆ। ਕੁਝ ਸਮੇਂ ਬਾਅਦ ਰੋਸਮੰਡ ਨੇ ਉਹ ਸ਼ਹਿਰ ਛੱਡ ਦਿੱਤਾ ਅਤੇ ਕਾਰਨਵਾਲ ਚਲਾ ਗਿਆ। 19 ਸਾਲ ਦੀ ਉਮਰ 'ਚ ਬੇਡਲੇ ਦੀ ਮੁਲਾਕਾਤ ਇਕ ਔਰਤ ਨਾਲ ਹੋਈ, ਉਸ ਦੀਆਂ ਦੋ ਬੇਟੀਆਂ ਵੀ ਹਨ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਇਕ ਹੋਰ ਔਰਤ ਨਾਲ ਰਿਸ਼ਤਾ ਟੁੱਟਣ ਪਿੱਛੋਂ ਬੇਡਲੇ ਆਪਣੀ ਮਾਂ ਨਾਲ ਰਹਿਣ ਲੱਗਾ। ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਾਫੀ ਖੁਸ਼ ਰਹਿ ਸਕਦਾ ਸੀ ਪਰ ਪੁਰਾਣੀਆਂ ਯਾਦਾਂ ਉਸ ਤੋਂ ਭੁਲਾਈਆਂ ਨਹੀਂ ਜਾ ਰਹੀਆਂ ਸਨ। ਉਹ ਹਮੇਸ਼ਾ ਆਪਣੀ ਹੱਡਬੀਤੀ ਬਾਰੇ ਸੋਚ ਕੇ ਪਰੇਸ਼ਾਨ ਰਹਿੰਦਾ ਸੀ।
ਬਰਾਕ ਓਬਾਮਾ ਕਰਨਗੇ ਕੰਮ ਆਰ ਜਾਂ ਪਾਰ ਦਾ
NEXT STORY