ਐਡੀਲੇਡ, ਮੈਲਬੋਰਨ 'ਚ ਕੱਲ ਦੋਹਰੇ ਮੁਕਾਬਲਿਆਂ ਨਾਲ ਸ਼ੁਰੂ ਹੋ ਰਹੇ ਵਿਚ ਘਰੇਲੂ ਮੁੱਖ ਦਾਅਵੇਦਾਰ ਆਸਟ੍ਰੇਲੀਆ ਅਤੇ ਸ਼ਾਨਦਾਰ ਫਰਾਮ 'ਚ ਚੱਲ ਰਹੀ ਦੱਖਣੀ ਅਫਰੀਕਾ ਪਿਛਲੇ ਚੈਂਪੀਅਨ ਭਾਰਤ ਦੇ ਖਿਤਾਬ ਦੇ ਬਚਾਅ ਅਭਿਆਨ 'ਚ ਸਭ ਤੋਂ ਵੱਡੀ ਚੁਣੌਤੀ ਹੋਣਗੇ। ਦੱਖਣੀ ਅਫਰੀਕਾ ਦੀ ਟੀਮ ਇਸ ਵਾਰ ਚੋਕਰਸ ਦੇ ਠੱਪੇ ਤੋਂ ਪਿੱਛਾ ਛੁਡਾ ਕੇ ਜਿੱਤਣ ਦੇ ਇਰਾਦੇ ਨਾਲ ਉਤਰੀ ਹੈ। ਕਲ ਚਾਰ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਆਪਣੇ ਅਭਿਆਨ ਦੀ ਸ਼ੁਰੂਆਤ ਐੱਮ.ਸੀ.ਜੀ. 'ਤੇ ਇੰਗਲੈਂਡ ਖਿਲਾਫ ਕਰੇਗਾ, ਜਦਕਿ ਵਿਸ਼ਵ ਕੱਪ 'ਚ ਪਹਿਲੇ ਖਿਤਾਬ ਦੀ ਭਾਲ 'ਚ ਲੱਗੀ ਸਹਿ ਮੇਜਬਾਨ ਨਿਊਜ਼ੀਲੈਂਡ ਨੂੰ ਆਪਣੇ ਪਹਿਲੇ ਹੀ ਮੈਚ 'ਚ ਕ੍ਰਾਈਸਟਚਰਚ 'ਚ ਸਾਬਕਾ ਚੈਂਪੀਅਨ ਸ਼੍ਰੀਲੰਕਾ ਦਾ ਸਾਹਮਣਾ ਕਰਨਾ ਹੈ। ਭਾਰਤ ਨੂੰ ਐਤਵਾਰ ਨੂੰ ਐਡੀਲੇਡ ਓਵਲ 'ਚ ਚਿਰ ਵਿਰੋਧੀ ਪਾਕਿਸਤਾਨ ਨਾਲ ਭਿੜਨਾ ਹੈ। ਜਿੱਥੋਂ ਤਕ ਖਿਤਾਬ ਦੀ ਗੱਲ ਹੈ ਤਾਂ ਮੇਜਬਾਨ ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਪ੍ਰਭਲ ਦਾਅਵੇਦਾਰਾਂ 'ਚ ਸ਼ਾਮਲ ਹਨਅਤੇ ਫਾਰਮ ਦੇ ਕਾਰਨ ਇਹ ਤਿੰਨੇ ਭਾਰਤ ਦੀ ਤੁਲਨਾ 'ਚ ਬੇਹਤਰ ਸਥਿਤੀ 'ਚ ਹਨ। ਭਾਰਤੀ ਟੀਮ ਦਾ ਰਾਹ ਇੰਨਾ ਆਸਾਨ ਨਹੀਂ ਹੋਵੇਗਾ, ਜਿਸਨੇ 4 ਸਾਲ ਪਹਿਲਾਂ ਵਾਨਖੇੜੇ ਸਟੇਡੀਅਮ 'ਚ ਖਿਤਾਬ ਜਿੱਤਆਿ ਸੀ।
ਸਮਿਥ 'ਤੇ ਨਿਰਭਰਤਾ ਤੋਂ ਬਚਣ ਆਸਟ੍ਰੇਲੀਆਈ ਖਿਡਾਰੀ : ਵਾ
NEXT STORY