ਮੈਲਬੋਰਨ, ਸਾਬਕਾ ਕਪਤਾਨ ਸਟੀਵ ਵਾ ਨੇ ਆਸਟ੍ਰੇਲੀਆਈ ਟੀਮ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਫਿਲਹਾਲ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਸਟੀਵਨ ਸਮਿਥ ਆਈ. ਸੀ. ਸੀ. ਵਿਸ਼ਵ ਕੱਪ ਟੂਰਨਾਮੈਂਟ ਦੇ ਅਖੀਰ ਤਕ ਚੰਗਾ ਖੇਡਣਾ ਜਾਰੀ ਰੱਖ ਸਕੇਗਾ। ਵਾ ਨੇ ਨਿਊਜ਼ ਕਾਰਪੋਰੇਸ਼ਨ ਨੂੰ ਕਿਹਾ, ''ਇਸ 'ਚ ਕੋਈ ਦੋ ਰਾਏ ਨਹੀਂ ਕਿ ਸਮਿਥ ਨੇ ਇਸ ਸੈਸ਼ਨ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਪਰ ਇਹ ਖੇਡ ਹੈ ਅਤੇ ਇਥੇ ਪ੍ਰਦਰਸ਼ਨ 'ਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਤੁਸੀਂ ਲਗਾਤਾਰ ਦੌੜਾਂ ਨਹੀਂ ਬਣਾ ਸਕਦੇ ਅਤੇ ਨਾ ਹੀ ਕਪਤਾਨ ਦੇ ਤੌਰ 'ਤੇ ਹਮੇਸ਼ਾ ਜਿੱਤ ਹਾਸਲ ਕਰ ਸਕਦੇ ਹੋ। ਵਾ ਅਨੁਸਾਰ ਆਸਟ੍ਰੇਲੀਆ ਨੂੰ ਪੂਰੀ ਤਰ੍ਹਾਂ ਸਮਿਥ 'ਤੇ ਨਿਰਭਰ ਨਹੀਂ ਹੋ ਜਾਣਾ ਚਾਹੀਦਾ।''
ਸੋਨੇਵਾਲ ਨੇ ਦਿੱਤੀਆਂ ਟੀਮ ਨੂੰ ਸ਼ੁੱਭਕਾਮਨਾਵਾਂ
NEXT STORY