ਲੰਡਨ— ਐੱਮ. ਟੀ. ਵੀ. ਦੇ ਮਸ਼ਹੂਰ ਸ਼ੋਅ '16 ਐਂਡ ਪ੍ਰੈਂਗਨੇਂਟ' ਵਿਚ ਕੰਮ ਕਰ ਚੁੱਕੀ ਅਭਿਨੇਤਰੀ ਨੂੰ ਦੇਹ ਵਪਾਰ ਦੇ ਧੰਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ। ਇਸ ਅਭਿਨੇਤਰੀ ਦਾ ਨਾਂ ਵੇਲੇਰੀ ਫੇਅਰਮੈਨ ਹੈ ਅਤੇ ਉਹ ਇਸ ਟੀ. ਵੀ. ਸ਼ੋਅ ਦੇ ਦੂਜੇ ਸੀਜ਼ਨ ਵਿਚ ਦਿਖਾਈ ਦਿੱਤੀ ਸੀ।
ਇੰਗਲੈਂਡ ਦੇ ਨਿਊ ਕਾਸਟੇਲ ਵਿਚ ਬੀਤੇ ਵੀਰਵਾਰ ਨੂੰ ਦੋਸ਼ੀ ਟੀ. ਵੀ. ਸਟਾਰ ਨੂੰ ਰੰਗੇ-ਹੱਥੀ ਇਕ ਅੰਡਰਕਵਰ ਸਟਿੰਗ ਆਪ੍ਰੇਸ਼ਨ ਦੌਰਾਨ ਗ੍ਰਿਫਥਤਾਰ ਕੀਤਾ ਗਿਆ। ਸਟਿੰਗ ਆਪ੍ਰੇਸ਼ਨ ਦੌਰਾਨ ਇਕ ਪੁਲਸ ਵਾਲੇ ਨੇ ਵੇਲੇਰੀ ਨੂੰ ਸਰੀਰਕ ਸੰਬੰਧ ਬਣਾਉਣ ਨੂੰ ਕਿਹਾ ਤਾਂ ਉਹ ਪੈਸੇ ਲੈ ਕੇ ਇਸ ਲਈ ਤੁਰੰਤ ਰਾਜ਼ੀ ਹੋ ਗਈ।
ਪੁਲਸ ਨੇ ਇਹ ਆਪ੍ਰੇਸ਼ਨ ਗੈਰ-ਕਾਨੂੰਨੀ ਰੂਪ ਨਾਲ ਦੇਹ ਵਪਾਰ ਦਾ ਧੰਦਾ ਚਲਾਉਣ ਅਤੇ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਜਾਂਚ ਕਰ ਰਹੀ ਸੀ। ਜਾਂਚ ਦੇ ਦੌਰਾਨ ਪੁਲਸ ਨੇ ਜਿਨ੍ਹਾਂ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਵਿਚ ਵੇਲੇਰੀ ਦੀ ਉਮਰ ਸਭ ਤੋਂ ਘੱਟ ਮਹਿਜ਼ 21 ਸਾਲ ਸੀ।
ਵੇਲੇਰੀ ਇਸ ਟੀ. ਵੀ. ਸ਼ੋਅ ਵਿਚ ਆਉਣ ਤੋਂ ਪਹਿਲਾਂ ਹਮੇਸ਼ਾ ਆਪਣੇ ਬੁਆਏਫ੍ਰੈਂਡ ਨਾਲ ਹੋਏ ਝਗੜਿਆਂ ਦੇ ਕਾਰਨ ਚਰਚਾ ਵਿਚ ਰਹੀ ਹੈ। ਗਰਭਵਤੀ ਹੋਣ ਤੋਂ ਬਾਅਦ ਆਪਣੇ ਪ੍ਰੇਮੀ ਨੂੰ ਉਸ ਬੱਚੇ ਦਾ ਪਿਤਾ ਦੱਸ ਰਹੀ ਸੀ।
ਭਾਰਤ ਬਨਾਮ ਪਾਕਿ, ਆਸਟ੍ਰੇਲੀਆ 'ਚ 'ਐਸਾ ਪਹਿਲੀ ਵਾਰ ਹੂਆ ਹੈ ਇਤਨੇ ਸਾਲੋਂ ਮੇਂ' (ਦੇਖੋ ਤਸਵੀਰਾਂ)
NEXT STORY