ਐਡੀਲੇਡ- ਕ੍ਰਿਕਟ ਵਿਸ਼ਵ ਕੱਪ-2105 ਬੜੇ ਉਤਸ਼ਾਹ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ ਤੇ ਆ ਗਈ ਹੈ ਉਹ ਘੜੀ, ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਭਾਰਤ ਤੇ ਪਾਕਿਸਤਾਨ ਦੇ ਮੈਚ ਦੇਖਣ ਲਈ ਦਰਸ਼ਕਾਂ ਦਾ ਹਜੂਮ ਕਿਸ ਤਰ੍ਹਾਂ ਪਹੁੰਚਦਾ ਹੈ, ਇਸ ਤੋਂ ਅਸੀਂ ਭਾਰਤੀ ਤੇ ਪਾਕਿਸਤਾਨੀ ਤਾਂ ਪੂਰੀ ਤਰ੍ਹਾਂ ਜਾਣੂੰ ਹਾਂ ਪਰ ਐਡੀਲੇਡ ਦੇ ਏਅਰਪੋਰਟ 'ਤੇ ਮੈਚ ਦੇਖਣ ਆਏ ਲੋਕਾਂ ਦੀ ਲੱਗੀ ਭੀੜ ਨੂੰ ਦੇਖ ਕੇ ਆਸਟ੍ਰੇਲੀਆ ਜ਼ਰੂਰ ਇਹ ਕਹਿ ਰਿਹਾ ਹੈ ਕਿ 'ਐਸਾ ਪਹਿਲੀ ਵਾਰ ਹੂਆ ਹੈ ਇਤਨੇ ਸਾਲੋਂ ਮੇਂ।'
ਆਲਮ ਇਹ ਹੈ ਕਿ ਏਅਰਪੋਰਟ ਦੇ ਗਾਰਡਨ ਲੋਕਾਂ ਨਾਲ ਪੂਰੀ ਤਰ੍ਹਾਂ ਭਰੇ ਹੋਏ ਹਨ ਤੇ ਐਡੀਲੇਡ ਦੇ ਕਿਸੇ ਹੋਟਲ ਵਿਚ ਇਕ ਕਮਰਾ ਵੀ ਖਾਲੀ ਨਹੀਂ ਹੈ ਅਤੇ ਅਜੇ ਵੀ ਲੋਕ ਮੈਚ ਦੇਖਣ ਲਈ ਪਹੁੰਚ ਰਹੇ ਹਨ। ਸ਼ੁੱਕਰਵਾਰ ਨੂੰ ਐਡੀਲੇਡ ਏਅਰਪੋਰਟ ਦਾ ਟਰਮੀਨਲ ਰਾਤ ਭਰ ਖੁੱਲ੍ਹਿਆ ਰਿਹਾ ਤੇ ਲੋਕ ਆਉਂਦੇ ਰਹੇ। ਦੋਹਾਂ ਦੇਸ਼ਾਂ ਦੇ ਕਰੀਬ 5000 ਫੈਨਜ਼ ਏਅਰਪੋਰਟ 'ਤੇ ਹੀ ਸਨ। ਇਨ੍ਹਾਂ ਵਿਚ ਤਾਂ ਕੁਝ ਅਜਿਹੇ ਵੀ ਜਿਨ੍ਹਾਂ ਨੂੰ ਇੰਨਾਂ ਸਫਰ ਤੈਅ ਕਰਨ ਦੇ ਬਾਵਜੂਦ ਵੀ ਟਿਕਟ ਨਹੀਂ ਮਿਲੀ ਕਿਉਂਕਿ ਮੈਚ ਦੀਆਂ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ। ਅਜਿਹੇ ਵਿਚ ਏਅਰਪੋਰਟ ਅਥਾਰਟੀ ਹੀ ਵੱਡੀ ਸਕ੍ਰੀਨ ਦੀ ਵਿਵਸਥਾ ਕਰ ਰਹੀ ਹੈ ਤਾਂ ਜੋ ਦਰਸ਼ਕਾਂ ਦਾ ਆਸਟ੍ਰੇਲੀਆ ਆਉਣਾ ਬੇਕਾਰ ਨਾ ਜਾਵੇ।
ਹਾਰਾਂ ਦਾ ਸਿਲਸਿਲਾ ਤੋੜਨ ਲਈ 'ਪਾਕਿ' ਨੇ ਬਣਾਇਆ 'ਜਿੱਤ' ਦਾ ਪਲਾਨ
NEXT STORY