ਕਰਾਚੀ— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਪਾਕਿਸਤਾਨ ਦੇ ਖਿਲਾਫ ਵਿਸ਼ਵ ਕੱਪ ਦੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕੀਤੀ। ਮੁਸ਼ੱਰਫ ਨੇ ਕਿਹਾ ਕਿ ਲੋਕ ਧੋਨੀ ਦੀ ਹਮਲਾਵਰ ਬੱਲੇਬਾਜ਼ੀ ਦੇ ਮੁਰੀਦ ਹਨ। ਉਨ੍ਹਾਂ ਨੇ ਕਿਹਾ ਕਿ 'ਉਹ ਕਾਫੀ ਤੇਜ਼ ਇਨਸਾਨ ਹਨ ਅਤੇ ਉਨ੍ਹਾਂ ਨੇ ਧੋਨੀ ਨੂੰ ਮੈਚ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ।'
ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ਭਗਤ ਪਾਕਿਸਤਾਨੀ ਹੋਣ ਦੇ ਨਾਅਤੇ ਉਹ ਆਪਣੀ ਟੀਮ ਨੂੰ ਜਿੱਤਦੇ ਹੋਏ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਭਾਰਤੀ ਟੀਮ ਪਾਕਿਸਤਾਨ ਤੋਂ ਕਾਫੀ ਬਿਹਤਰ ਹੈ। ਮੁਸ਼ੱਰਫ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਬੱਲੇਬਾਜ਼ਾਂ ਦੇ ਰਹਿੰਦੇ ਭਾਰਤੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ। ਜਿੱਥੋਂ ਤੱਕ ਪਾਕਿਸਤਾਨੀ ਟੀਮ ਦਾ ਸਵਾਲ ਹੈ ਤਾਂ ਉਸ ਵਿਚ ਸਰਵਸ਼੍ਰੇਸ਼ਠ ਟੀਮਾਂ ਨੂੰ ਹਰਾਉਣ ਦਾ ਮਾਦਾ ਹੈ ਪਰ ਕਈ ਵਾਰ ਉਹ ਸਭ ਤੋਂ ਬਦਤਰ ਟੀਮ ਤੋਂ ਵੀ ਹਾਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਿਚ ਦੋ ਪੱਖੀ ਸੰਬੰਧ ਬਿਹਤਰ ਕਰਨ ਲਈ ਕ੍ਰਿਕਟ ਕੂਟਨੀਤੀ ਦੀ ਵਰਤੋਂ ਕਰਨੀ ਚਾਹੀਦੀ ਹੈ।
...ਜਦੋਂ ਤਾਬੂਤ 'ਚ ਪਹੁੰਚੇ ਲਾੜਾ-ਲਾੜੀ ਦਾ ਹੋਇਆ ਵਿਆਹ (ਦੇਖੋ ਤਸਵੀਰਾਂ)
NEXT STORY