ਮੁੰਬਈ- ਕੈਟਰੀਨਾ ਕੈਫ ਅੱਜਕਲ ਪ੍ਰੇਸ਼ਾਨ ਹੈ। ਉਸ ਦੀ ਪ੍ਰੇਸ਼ਾਨੀ ਦਾ ਕਾਰਨ ਹੈ ਵਿਆਹ। ਅਜਿਹਾ ਨਹੀਂ ਕਿ ਉਸ ਦਾ ਵਿਆਹ ਨਹੀਂ ਹੋ ਰਿਹਾ ਹੈ। ਉਸ ਨਾਲ ਵਿਆਹ ਕਰਨ ਲਈ ਤਾਂ ਅੱਜ ਵੀ ਲੋਕ ਤਿਆਰ ਹਨ ਪਰ ਕੈਟਰੀਨਾ ਕੈਫ ਵਿਆਹ ਦੇ ਨਾਂ ਤੋਂ ਡਰੀ ਹੋਈ ਹੈ। ਉਸ ਨੂੰ ਡਰ ਹੈ ਕਿ ਕਿਤੇ ਉਸ ਦੇ ਹੱਥੋਂ ਇਕ ਤੋਂ ਬਾਅਦ ਫਿਲਮਾਂ ਅਤੇ ਇਕ ਤੋਂ ਬਾਅਦ ਇਕ ਵਿਗਿਆਪਨ ਨਿਕਲ ਨਾ ਜਾਣ।
ਇਸ ਲਈ ਉਹ ਆਪਣਾ ਇਕ-ਇਕ ਕਦਮ ਫੂਕ-ਫੂਕ ਕੇ ਰੱਖ ਰਹੀ ਹੈ ਤਾਂ ਜੋ ਕੋਈ ਵੀ ਅਜਿਹੀ ਗਲਤੀ ਨਾ ਹੋਵੇ ਕਿ ਲੋਕਾਂ ਨੂੰ ਮੌਕਾ ਮਿਲ ਜਾਵੇ ਅਤੇ ਹੋਰ ਅਭਿਨੇਤਰੀਆਂ ਉਸ ਦਾ ਕੰਮ ਖੋਹ ਲੈਣ। ਹਾਲ ਹੀ 'ਚ ਲੰਘੇ ਵੈਲੇਨਟਾਈਨ ਡੇ ਦੀ ਗੱਲ ਕੀਤੀ ਜਾਵੇ ਤਾਂ ਕੈਟਰੀਨਾ ਕੈਫ ਆਪਣੇ ਬੁਆਏਫਰੈਂਡ ਮੰਨੇ ਜਾਣ ਵਾਲੇ ਰਣਬੀਰ ਕਪੂਰ ਨਾਲ ਕਿਤੇ ਵੀ ਦਿਖਾਈ ਨਹੀਂ ਦਿੱਤੀ। ਇਕ ਇੰਟਰਵਿਊ ਵਿਚ ਰਣਬੀਰ ਕਪੂਰ ਨੇ ਵੀ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਦਿਨ ਮਨਾਉਣਾ ਪਸੰਦ ਨਹੀਂ ਹੈ।
ਰਾਸ਼ਟਰਗਾਨ ਸਾਨੂੰ ਭਾਵੁਕ ਕਰ ਦਿੰਦਾ ਹੈ : ਅਮਿਤਾਭ ਬੱਚਨ
NEXT STORY