ਮੁੰਬਈ- ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੱਸਦੇ ਹਨ ਕਿ ਜਦੋਂ ਵੀ ਉਹ ਰਾਸ਼ਟਰਗਾਨ ਸੁਣਦੇ ਹਨ, ਮਾਣ ਨਾਲ ਭਰ ਜਾਂਦੇ ਹਨ। ਬੱਚਨ ਨੇ ਆਪਣੇ ਬਲਾਗ ਰਾਹੀਂ ਤੋਂ ਕ੍ਰਿਕਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁਕਾਬਲੇਬਾਜ਼ ਟੀਮਾਂ ਦੇ ਗਾਸ਼ਟਰਗਾਨ ਬਚਾਏ ਜਾਣ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕੱਲ ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਵਿਚ ਭਾਰਤ-ਪਾਕਿ ਦਰਮਿਆਨ ਹੋਣ ਵਾਲੇ ਮੈਚ ਦੀ ਕਮੈਂਟਰੀ ਕੀਤੀ ਸੀ। ਬੱਚਨ ਨੇ ਲਿਖਿਆ ਕਿ ਐਡੀਲੇਡ ਵਿਚ ਦੋਹਾਂ ਦੇਸ਼ਾਂ ਦੇ ਰਾਸ਼ਟਰਗਾਨ ਵਜਦੇ ਹੀ ਸਟੂਡੀਓ ਵਿਚ ਅਸੀਂ ਸਾਰੇ ਖੜ੍ਹੇ ਹੋ ਗਏ। ਰਾਸ਼ਟਰਗਾਨ ਸਾਨੂੰ ਭਾਵਨਾਤਮਕ ਪੱਲ ਵਿਚ ਖਿੱਚ ਲਿਆਉਂਦਾ ਹੈ। ਮੈਗਾਸਟਾਰ ਨੇ ਆਪਣੇ ਘਰ 'ਤੇ ਪ੍ਰਸ਼ੰਸਕਾਂ ਨਾਲ ਮਿਲ ਕੇ ਭਾਰਤ ਦੀ ਜਿੱਤ ਦੀ ਖੁਸ਼ੀ ਮਨਾਈ।
ਐਕਸ਼ਨ ਦਾ ਜਲਵਾ ਦਿਖਾਉਣਗੇ ਸਲਮਾਨ ਖਾਨ (ਦੇਖੋ ਤਸਵੀਰਾਂ)
NEXT STORY