ਭਗਵਾਨ ਸ਼ਿਵ ਗੁਰੂ ਗੀਤਾ 'ਚ ਗੁਰੂ ਗਿਆਨ ਨੂੰ ਮਹੱਤਵਪੂਰਨ ਦੱਸਦੇ ਹੋਏ ਮਾਂ ਪਾਰਵਤੀ ਨੂੰ ਦੱਸਦੇ ਹਨ ਕਿ ਮਨੁੱਖੀ ਜੀਵਨ 'ਚ ਜਦੋਂ ਕਦੀ ਔਖੀ ਘੜੀ ਆ ਜਾਵੇ ਤਾਂ ਹਰ ਸਕਾ-ਸੰਬੰਧੀ ਸਾਥ ਛੱਡ ਦੇਵੇਗਾ, ਪ੍ਰਮਾਤਮਾ ਵੀ ਦੂਰ ਹੈ—ਉਹ ਦਿਖਾਈ ਨਹੀਂ ਦੇਵੇਗਾ ਪਰ ਮੇਰਾ ਨੁਮਾਇੰਦਾ ਗੁਰੂ ਕਦੀ ਆਪਣੇ ਚੇਲੇ ਦਾ ਸਾਥ ਨਹੀਂ ਛੱਡੇਗਾ, ਇਸ ਲਈ ਗੁਰੂ ਪ੍ਰਤੀ ਜ਼ਰੂਰ ਪ੍ਰੇਮ ਬਣਾਈ ਰੱਖੋ। ਦੁਨੀਆ ਦੇ ਸਾਰੇ ਰਿਸ਼ਤੇ ਇਕ ਗੁਰੂ 'ਚ ਦੇਖਣਾ, ਸਾਰੇ ਸੰਸਾਰ ਦੇ ਪ੍ਰੇਮ ਨੂੰ ਇਕ ਸਤਿਗੁਰੂ 'ਚ ਦੇਖਣਾ ਕਿਉਂਕਿ ਗੁਰੂ ਆਤਮ ਸਵਰੂਪ ਹੈ, ਸਭ ਧਰਮਾਂ ਦਾ ਹੈ। ਉਸ ਨੂੰ ਆਪਣੇ ਸਾਹਮਣੇ ਮਹਿਸੂਸ ਕਰੋ, ਜੋ ਸਾਡੀ ਹਰ ਮੁਸੀਬਤ 'ਚ ਸਾਡੇ ਨਾਲ ਹੈ, ਜੋ ਸਾਨੂੰ ਆਸ਼ੀਰਵਾਦ ਦਿੰਦਾ ਹੈ ਅਤੇ ਜੋ ਗੁਰੂਆਂ ਦਾ ਵੀ ਪਰਮ ਗੁਰੂ ਹੈ, ਜੋ ਪਿਤਾਵਾਂ ਦਾ ਵੀ ਪਰਮ ਪਿਤਾ ਹੈ ਤੇ ਮਾਤਾਵਾਂ ਦੀ ਵੀ ਪਰਮ ਮਾਤਾ ਹੈ। ਸੰਸਾਰਕ ਮਾਤਾ-ਪਿਤਾ ਨੇ ਤਾਂ ਇਕ ਨਾ ਇਕ ਦਿਨ ਇਨਸਾਨ ਨੂੰ ਛੱਡ ਕੇ ਚਲੇ ਜਾਣਾ ਹੈ ਪਰ ਜੋ ਹਰ ਦੇਸ਼ 'ਚ, ਹਰ ਵੇਸ਼ 'ਚ, ਹਰ ਕਾਲ 'ਚ ਅਤੇ ਹਰ ਹਾਲ 'ਚ ਸਾਥ ਦਿੰਦਾ ਹੈ, ਉਸ ਦੇ ਨਾਲ ਸਾਡਾ ਨਾਤਾ ਜੋੜਨ ਵਾਲਾ ਪਰਮ ਦਾ ਸਵਰੂਪ ਸਤਿਗੁਰੂ ਹੁੰਦਾ ਹੈ। ਵਿਅਕਤੀ ਨਾਲ ਜੇਕਰ ਹਰਿ ਰੁੱਸ ਜਾਵੇ ਤਾਂ ਸਾਰਾ ਸੰਸਾਰ ਉਸ ਦੇ ਉਲਟ ਚੱਲਣ ਲੱਗਦਾ ਹੈ। ਉਸ ਦੀ ਕਿਸਮਤ ਰੁੱਸ ਜਾਂਦੀ ਹੈ, ਉਸੇ ਸਮੇਂ ਜੇ ਉਸ ਬਦਕਿਸਮਤ ਨੂੰ ਸਤਿਗੁਰੂ ਦੀ ਦੀਕਸ਼ਾ ਦੀ ਪ੍ਰਾਪਤੀ ਹੋ ਜਾਵੇ ਤੇ ਸਤਿਗੁਰੂ ਉਸ ਉਪਰ ਆਪਣੀ ਕ੍ਰਿਪਾ ਬਣਾਈ ਰੱਖੇ ਤਾਂ ਪੂਰਨ ਹਰਿ ਨੂੰ ਮਨਾਉਣ ਦਾ ਮਾਰਗ ਮਿਲ ਜਾਂਦਾ ਹੈ ਭਾਵ ਸਤਿਗੁਰੂ ਦਾ ਸਹਾਰਾ ਉਸ ਨੂੰ ਤਾਰ ਦਿੰਦਾ ਹੈ। ਦੁਨੀਆ ਦਾ ਪਿਤਾ ਵੀ ਬੱਚੇ ਨੂੰ ਸਮਝਾਉਣ ਲਈ ਝਿੜਕਦਾ ਹੈ। ਜਦੋਂ ਪਿਤਾ ਝਿੜਕ ਕੇ ਗੁੱਸੇ 'ਚ ਬੱਚੇ ਨੂੰ ਕਮਰੇ 'ਚ ਬੰਦ ਕਰ ਦਿੰਦਾ ਹੈ ਤਾਂ ਮਾਂ ਦੀ ਮਮਤਾ ਤਾਲਾ ਖੋਲ੍ਹ ਕੇ ਵੀ ਬੱਚੇ ਨੂੰ ਖਾਣਾ ਖਿਲਾਉਂਦੀ ਹੈ। ਪਿਤਾ ਦਾ ਗੁੱਸਾ ਵੀ ਸਿਰਫ ਬਾਹਰੀ ਤੌਰ 'ਤੇ ਹੁੰਦਾ ਹੈ ਤਾਂ ਜੋ ਬੱਚਾ ਆਪਣੀ ਗਲਤੀ ਸੁਧਾਰ ਲਵੇ। ਗੁਰੂ ਸੱਟ ਵੀ ਲਗਾਏਗਾ। ਪਿਆਰ ਵੀ ਕਰੇਗਾ ਅਤੇ ਕਹੇਗਾ ਮੈਨੂੰ ਮੰਨ ਭਾਵੇਂ ਨਾ ਮੰਨ ਪਰ ਜਿਸ ਨੂੰ ਮੰਨਣ ਦੀ ਲੋੜ ਹੈ, ਉਸ ਨੂੰ ਜ਼ਰੂਰ ਮੰਨ। ਭਗਵਾਨ ਸ਼ਿਵ ਨੇ ਗੁਰੂ ਨੂੰ ਬਹੁਤ ਮਹੱਤਵ ਦਿੱਤਾ ਹੈ। ਭਗਵਾਨ ਸ਼ਿਵ ਕਹਿੰਦੇ ਹਨ, ''ਹੇ ਪਾਰਵਤੀ ਬ੍ਰਹਮਾ ਸ਼ਿਵ ਦਾ ਸਵਰੂਪ ਹੈ, ਗੁਰੂ ਦੇ ਤਿੰਨ ਨੇਤਰ ਨਹੀਂ ਪਰ ਫਿਰ ਵੀ ਉਹ ਸ਼ਿਵ ਹੈ।''
ਐਸੇ ਹਨ ਸ਼ਿਵ ਭੋਲੇ ਭੰਡਾਰੀ (ਦੇਖੋ ਤਸਵੀਰਾਂ)
NEXT STORY