ਅੰਕਾਰਾ— ਤੁਰਕੀ ਦੀ ਸੰਸਦ 'ਚ ਇਕ ਬਿੱਲ ਸੰਸ਼ੋਧਨ ਬਿੱਲ 'ਤੇ ਚੱਲ ਰਹੀ ਬਹਿਸ ਦੌਰਾਨ ਬੁੱਧਵਾਰ ਨੂੰ ਸਾਂਸਦਾਂ ਵਿਚਾਲੇ ਜਮ ਕੇ ਮੁੱਕੇ ਚੱਲੇ। ਸਥਾਨਕ ਮੀਡੀਆ ਸੂਤਰਾਂ ਮੁਤਾਬਕ ਤੁਰਕੀ ਦੀ ਸੰਸਦ 'ਚ ਇਕ ਬਿੱਲ 'ਤੇ ਬਹਿਸ ਚੱਲ ਰਹੀ ਸੀ ਉਸੇ ਸਮੇਂ ਸਾਂਸਦ ਆਪਸ 'ਚ ਭਿੜ ਗਏ ਅਤੇ ਇਕ-ਦੂਜੇ 'ਤੇ ਜਮ ਕੇ ਮੁੱਕੇ ਚਲਾਏ ਜਿਸ ਵਿਚ ਦੋ ਸਾਂਸਦ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿਚ ਹਸਪਾਤਲ 'ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਸਦ 'ਚ ਹੰਗਾਮੇ ਤੋਂ ਬਾਅਦ ਪੰਜ ਸਾਂਸਦ ਜ਼ਖਮੀ ਹੋਏ ਜਿਨ੍ਹਾਂ 'ਚੋਂ ਚਾਰ ਰਿਪਬਲਿਕਨ ਪਾਰਟੀ ਦੇ ਸਨ। ਇਨ੍ਹਾਂ 'ਚੋਂ ਦੋ ਨੂੰ ਹਸਪਾਤਲ 'ਚ ਭਾਰਤੀ ਕਰਵਾਇਆ ਗਿਆ। ਮੁੱਖ ਵਿਰੋਧੀ ਰਿਪਬਲਿਕਨ ਪੀਪੁਲਜ਼ ਪਾਰਟੀ (ਸੀ.ਐਚ.ਪੀ) ਦੇ ਉਪ ਪ੍ਰਮੁੱਖ ਮੇਲਡਾ ਓਨਰ ਨੇ ਦੱਸਿਆ ਕਿ ਤੁਰਕੀ ਦੀ ਸੰਸਦ 'ਚ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਸਾਂਸਦ ਇਕ-ਦੂਜੇ 'ਤੇ ਮੁੱਕੇ ਚਲਾਉਣ ਦੇ ਨਾਲ ਹੀ ਗਿਸਾਲ ਵੀ ਸੁੱਟ ਰਹੇ ਸਨ। ਲੋਕ ਜ਼ਮੀਨ 'ਤੇ ਡਿੱਗੇ ਹੋਏ ਸਨ, ਚਾਰੇ ਪਾਸੇ ਅਫੜਾ-ਦਫੜੀ ਦਾ ਮਾਹੌਲ ਸੀ।
ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸੱਦੇ 'ਤੇ ਫ਼ੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਆਕਲੈਂਡ ਪਹੁੰਚੇ
NEXT STORY