ਲਾਸ ਏਂਜਲਸ— ਅਮਰੀਕਾ ਵਿਚ ਕੈਲੀਫੋਰਨੀਆ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਸੂਬੇ ਵਿਚ ਚੇਚਕ ਦੇ 113 ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਪਹਿਲਾਂ ਚੇਚਕ ਦਾ ਟੀਕਾ ਲਗਵਾਉਣ ਦੀ ਮੰਗ ਕੀਤੀ ਹੈ। ਅਮਰੀਕਾ ਵਿਚ ਹੁਣ ਤੱਕ 150 ਲੋਕਾਂ ਤੋਂ ਜ਼ਿਆਦਾ ਚੇਚਕ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕਾਂ ਨੂੰ ਇਹ ਬੀਮਾਰੀ ਇਕ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਉਣ ਦੇ ਕਾਰਨ ਹੋਈ। ਪ੍ਰਸ਼ਾਸਨ ਦੇ ਅਨੁਸਾਰ ਇਹ ਵਿਅਕਤੀ ਕਿਸੇ ਹੋਰ ਦੇਸ਼ ਤੋਂ ਪਿਛਲੇ ਸਾਲ ਦਸੰਬਰ ਵਿਚ ਡਿਜ਼ਨੀਲੈਂਡ ਦੇਖਣ ਆਇਆ ਸੀ। ਚੇਚਕ ਦੇ ਵੱਧਦੇ ਪ੍ਰਕੋਪ ਦੇ ਕਾਰਨ ਇਕ ਵਾਰ ਫਿਰ ਟੀਕਾ ਰੋਧੀ ਮੁਹਿੰਮ ਦੀ ਬਹਿਸ ਤੇਜ਼ ਹੋ ਗਈ ਹੈ। ਕਈ ਲੋਕਾਂ ਨੂੰ ਟੀਕੇ ਦੇ ਬੁਰੇ ਪ੍ਰਭਾਵਾਂ ਦਾ ਡਰ ਹੈ, ਜਿਸ ਕਾਰਨ ਉਹ ਟੀਕੇ ਨਹੀਂ ਲਗਵਾ ਰਹੇ ਹਨ ਅਤੇ ਅਜਿਹਾ ਨਾ ਕਰਨ 'ਤੇ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਅਤੇ ਇਸ ਦੇ ਫੈਲਣ ਦਾ ਸ਼ੱਕ ਜ਼ਿਆਦਾ ਹੈ।
ਤੁਰਕੀ ਦੀ ਸੰਸਦ 'ਚ ਚੱਲੇ ਮੁੱਕੇ
NEXT STORY