ਜਲੰਧਰ-ਪਰਦੇਸ ਗਿਆ ਪੁੱਤ ਜਦੋਂ ਘਰ ਵਾਪਸ ਆਉਂਦਾ ਹੈ ਤਾਂ ਮਾਵਾਂ ਦਾ ਖੂਨ ਦੁੱਗਣਾ-ਚੁੱਗਣਾ ਹੋ ਜਾਂਦਾ ਹੈ। ਇਕ ਪੰਜਾਬੀ ਰੀਤ ਮੁਤਾਬਕ ਮਾਵਾਂ ਪੁੱਤ ਨਾਲ ਚਾਅ-ਦੁਲਾਰ ਕਰਦੀਆਂ ਹਨ ਫਿਰ ਜਿਹਦਾ ਪੁੱਤ ਇਰਾਕ ਵਰਗੇ ਮੁਲਕ 'ਚੋਂ ਵਾਪਸ ਆਇਆ ਹੋਵੇ, ਉਸ ਮਾਂ ਦੇ ਧਰਤੀ ਪੈਰ ਕਿੱਥੇ ਲੱਗਣ।
ਘਰ ਦੀ ਆਰਥਕ ਹਾਲਤ ਨੂੰ ਸੁਧਾਰਨ ਲਈ ਇਰਾਕ ਗਿਆ ਨੰਗਲ ਸ਼ਾਮਾ ਦਾ ਪਵਨ ਕੁਮਾਰ ਜਦੋਂ ਵਾਪਸ ਘਰ ਆਇਆ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮਾਂ ਨੇ ਪੁੱਤ ਦਾ ਮੱਥਾ ਚੁੰਮਿਆ ਅਤੇ ਪਿਓ ਨੇ ਸੀਨੇ ਨਾਲ ਲਾ ਲਿਆ।
ਘਰ ਦੀ ਦਹਿਲੀਜ਼ 'ਤੇ ਪੈਰ ਰੱਖਦਿਆਂ ਹੀ ਪਵਨ ਨੇ ਪਹਿਲਾਂ ਧਰਮੀ ਮਾਂ ਨੂੰ ਸਲਾਮ ਕੀਤਾ। ਪਵਨ ਨੇ ਦੱਸਿਆ ਕਿ ਉਹ 2010 'ਚ ਇਰਾਕ ਗਿਆ ਸੀ ਅਤੇ ਪਹਿਲੇ ਇਕ ਸਾਲ ਤਾਂ ਸਭ ਕੁਝ ਠੀਕ-ਠਾਕ ਰਿਹਾ, ਫਿਰ ਉਨ੍ਹਾਂ ਤੋਂ ਕੰਪਨੀ ਜ਼ਬਰਦਸਤੀ ਕੰਮ ਲੈਣ ਲੱਗੀ।
ਕੰਪਨੀ ਜ਼ਬਰਸਦਤੀ ਸਾਰੇ ਭਾਰਤੀਆਂ ਤੋਂ ਕੰਮ ਤਾਂ ਕਰਵਾ ਲੈਂਦੀ ਸੀ ਪਰ ਪੈਸੇ ਨਹੀਂ ਦਿੰਦੀ ਸੀ। ਪਵਨ ਨੇ ਦੱਸਿਆ ਕਿ ਕਈ ਵਾਰ ਭਾਰਤੀ ਅੰਬੈਸੀਆਂ ਨਾਲ ਵੀ ਉਨ੍ਹਾਂ ਨੇ ਸੰਪਰਕ ਕੀਤਾ ਪਰ ਉਨ੍ਹਾਂ ਦੀ ਫਰਿਆਦ ਨਹੀਂ ਸੁਣੀ ਗਈ।
ਫਿਰ ਉਨ੍ਹਾਂ ਨੇ ਵਟਸਐਪ ਦੇ ਜ਼ਰੀਏ ਆਪਣੀਆਂ ਵੀਡੀਓਜ਼ ਭੇਜ ਕੇ ਲੋਕਾਂ ਨੂੰ ਮਦਦ ਲਈ ਗੁਹਾਰ ਲਗਾਈ, ਜਿਸ ਤੋਂ ਬਾਅਦ ਭਾਰਤ ਸਰਕਾਰ ਹਰਕਤ 'ਚ ਆਈ ਅਤੇ ਇਰਾਕ ਪਹੁੰਚੀ ਭਾਰਤੀ ਵਫਦ ਦੀ ਮਦਦ ਨਾਲ ਉਨ੍ਹਾਂ ਨੂੰ ਰਿਹਾਈ ਮਿਲ ਗਈ।
ਪਾਕਿ ਜਿਨ੍ਹਾਂ ਨੂੰ ਦੇਖਕੇ ਨਾ ਰਾਜ਼ੀ, 'ਪਾਕਿ ਅੰਮੀ' ਨੇ ਗਲ ਲਾਏ ਉਹੀ ਭਾਰਤੀ (ਦੇਖੋ ਤਸਵੀਰਾਂ)
NEXT STORY