ਅੰਮ੍ਰਿਤਸਰ-ਪਾਕਿਸਤਾਨ ਹਮੇਸ਼ਾ ਹੀ ਭਾਰਤ ਨਾਲ ਦੋਸਤੀ ਵਾਲਾ ਰਿਸ਼ਤਾ ਰੱਖਣ 'ਚ ਨਾਕਾਮ ਰਿਹਾ ਹੈ। ਭਾਰਤੀ ਤਾਂ ਜਿਵੇਂ ਉਨ੍ਹਾਂ ਦੀਆਂ ਅੱਖਾਂ 'ਚ ਚੁੱਭਦੇ ਹਨ, ਜਿਸ ਕਾਰਨ ਪਾਕਿ 'ਚ ਬੰਦ ਜੇਲਾਂ 'ਚ ਵੀ ਭਾਰਤੀਆਂ ਨੂੰ ਹੱਦੋਂ-ਵੱਧ ਤਸੀਹੇ ਦਿੱਤੇ ਜਾਂਦੇ ਹਨ ਪਰ ਇਸ ਸਭ ਦੇ ਬਾਵਜੂਦ ਵੀ 'ਪਾਕਿ ਅੰਮੀ' ਭਾਰਤੀਆਂ ਲਈ ਹਮੇਸ਼ਾ ਦੁਆਵਾਂ ਕਰਦੀ ਹੈ।
ਪਾਕਿਸਤਾਨ ਤੋਂ ਆਜ਼ਾਦ ਹੋ ਕੇ ਆਏ 173 ਭਾਰਤੀ ਮਛੇਰਿਆਂ ਨੇ ਦੱਸਿਆ ਕਿ ਪਾਕਿ ਕੈਦ 'ਚੋਂ ਛੁੱਟਣ ਤੋਂ ਬਾਅਦ ਇਕ ਸਮਾਜ ਸੇਵੀ ਸੰਸਥਾ ਨੇ ਉਨ੍ਹਾਂ ਨੂੰ ਹਰ ਲੋੜ ਦਾ ਸਮਾਨ ਮੁਹੱਈਆ ਕਰਵਾਇਆ ਅਤੇ ਉਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ਲਈ ਦੁਆਵਾਂ ਵੀ ਕੀਤੀਆਂ। 'ਪਾਕਿ ਅੰਮੀ' ਦੇ ਤੌਰ 'ਤੇ ਜਾਣੀ ਜਾਣ ਵਾਲੀ ਇਸ ਸਮਾਜ ਸੇਵੀ ਸੰਸਥਾ ਨੇ ਗੁਜਰਾਤ ਦੇ ਮਛੇਰਿਆਂ ਨੂੰ 5000 ਰੁਪਏ ਅਤੇ ਘਰ ਦੀਆਂ ਲੋੜਾਂ ਦਾ ਸਮਾਨ ਦਿੱਤਾ।
ਇਸ ਤੋਂ ਇਲਾਵਾ ਦੋ ਸੂਟ, ਬੀਵੀ-ਬੱਚਿਆਂ ਲਈ ਕੱਪੜੇ, ਚੱਪਲ, ਸ਼ਾਲ ਅਤੇ ਖਿਡੌਣੇ ਆਦਿ ਵੀ ਦਿੱਤੇ। ਇਸ ਸੰਸਥਾ ਨੇ ਭਾਰਤੀ ਮਛੇਰਿਆਂ ਦੀ ਸਲਾਮਤੀ ਅਤੇ ਤਰੱਕੀ ਲਈ ਵੀ ਦੁਆ ਕੀਤੀ। ਜ਼ਿਕਰਯੋਗ ਹੈ ਕਿ ਇਸ ਸੰਸਥਾ ਦੀ ਸ਼ੁਰੂਆਤ 1951 'ਚ ਹੋਈ ਹੈ ਅਤੇ 3500 ਕਰਮਚਾਰੀ ਇਸ ਨਾਲ ਜੁੜੇ ਹੋਏ ਹਨ। ਕ੍ਰਿਮੀਨਲਾਂ ਨੂੰ ਛੱਡ ਕੇ ਇਹ ਸੰਸਥਾ ਹਰ ਵਿਅਕਤੀ ਦੀ ਮਦਦ ਕਰਦੀ ਹੈ।
ਨਰਸਿੰਗ ਵਿਦਿਆਰਥੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ
NEXT STORY