ਚੰਡੀਗੜ੍ਹ-ਸੂਬੇ ਦੇ 6 ਨਗਰ ਨਿਗਮਾਂ ਪਠਾਨਕੋਟ, ਹੁਸ਼ਿਆਰਪੁਰ, ਫਗਵਾੜਾ, ਮੋਗਾ, ਬਠਿੰਡਾ ਅਤੇ ਮੋਹਾਲੀ ਦੇ 295 ਵਾਰਡਾਂ ਸਮੇਤ ਜਲੰਧਰ ਨਗਰ ਨਿਗਮ ਦੇ ਇਕ ਵਾਰਡ ਅਤੇ ਪਟਿਆਲਾ ਨਗਰ ਨਿਗਮ ਦੇ 2 ਵਾਰਡਾਂ ਲਈ ਐਤਵਾਰ ਨੂੰ ਵੋਟਾਂ ਪੈਣਗੀਆਂ ਹੋਵੇਗਾ। ਹਾਲਾਂਕਿ ਫਗਵਾੜਾ ਦੇ 3 ਅਤੇ ਹੁਸ਼ਿਆਰਪੁਰ ਦੇ ਇਕ ਵਾਰਡ 'ਤੇ ਖੜੇ ਉਮੀਦਵਾਰ ਪਹਿਲਾਂ ਹੀ ਬਿਨਾ ਵਿਰੋਧ ਚੁਣੇ ਜਾ ਚੁੱਕੇ ਹਨ।
ਇਸਦੇ ਇਲਾਵਾ ਪਠਾਨਕੋਟ ਨਗਰ ਨਿਗਮ ਦੇ ਇਕ ਵਾਰਡ 'ਚ ਉਮੀਦਵਾਰ ਦੀ ਮੌਤ ਹੋ ਜਾਣ ਕਾਰਨ ਇਸ ਵਾਰਡ ਦੀ ਚੋਣ ਪ੍ਰਕਿਰਿਆ ਰੋਕ ਦਿੱਤੀ ਗਈ ਹੈ। 8 ਨਗਰ ਨਿਗਮਾਂ ਦੇ 298 ਵਾਰਡਾਂ 'ਚ ਹੋਣ ਵਾਲੀ ਇਸ ਚੋਣ ਵਿਚ 1263 ਉਮੀਦਵਾਰ ਮੈਦਾਨ 'ਚ ਹਨ ਅਤੇ ਲਗਭਗ 7.90 ਲੱਖ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਚੋਣ ਕਮਿਸ਼ਨ ਦੇ ਸਕੱਤਰ ਮੋਹਨ ਲਾਲ ਸ਼ਰਮਾ ਮੁਤਾਬਕ ਚੋਣਾਂ ਦੇ ਸੁਚਾਰੂ ਪ੍ਰਬੰਧਕਾਂ ਲਈ 3987 ਪੁਲਸਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ 10 ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਲੈਕਸ਼ਨ ਆਬਜ਼ਰਵਰਸ ਦੇ ਰੂਪ 'ਚ ਨਿਯੁਕਤੀ ਕੀਤੀ ਗਈ ਹੈ।
ਚੋਣਾਂ ਲਈ 309 ਪੋਲਿੰਗ ਸਟੇਸ਼ਨਾਂ ਅਧੀਨ 753 ਪੋਲਿੰਗ ਬੂਥ ਬਣਾਏ ਗਏ ਹਨ। ਵੱਖ-ਵੱਖ ਸਿਆਸੀ ਦਲਾਂ ਤੇ ਉਮੀਦਵਾਰਾਂ ਦੀ ਮਤਦਾਨ ਸਮੇਂ 'ਚ ਵਾਧੇ ਦੀ ਮੰਗ ਨੂੰ ਵੇਖਦੇ ਹੋਏ ਰਾਜ ਚੋਣ ਕਮਿਸ਼ਨ ਨੇ ਮਤਦਾਨ ਸਮਾਂ ਸੀਮਾ 'ਚ ਇਕ ਘੰਟੇ ਦਾ ਵਾਧਾ ਕਰ ਦਿੱਤਾ ਹੈ। ਹੁਣ 6 ਨਗਰ ਨਿਗਮਾਂ ਤੇ 122 ਨਗਰ ਪ੍ਰੀਸ਼ਦਾਂ/ਪੰਚਾਇਤਾਂ ਦੀ ਚੋਣ ਤੇ 2 ਨਗਰ ਨਿਗਮਾਂ ਦੇ ਤਿੰਨ ਵਾਰਡਾਂ ਅਤੇ 1 ਨਗਰ ਪੰਚਾਇਤ ਦੀ ਉਪਚੋਣ ਦੇ ਲਈ ਮਤਦਾਨ ਸ਼ਾਮੀ 4 ਵਜੇ ਦੀ ਥਾਂ 5 ਵਜੇ ਤਕ ਕੀਤਾ ਜਾ ਸਕੇਗਾ।
ਰਾਜ ਚੋਣ ਕਮਿਸ਼ਨ ਦੇ ਸਕੱਤਰ ਮੋਹਨ ਲਾਲ ਸ਼ਰਮਾ ਮੁਤਾਬਕ 22 ਫਰਵਰੀ ਨੂੰ ਨਗਰ ਨਿਗਮਾਂ ਤੇ 25 ਫਰਵਰੀ ਨੂੰ ਨਗਰ ਪ੍ਰੀਸ਼ਦਾਂ/ਪੰਚਾਇਤਾਂ ਦੀ ਚੋਣ 'ਚ ਉਹ ਸਾਰੇ ਮਤਦਾਤਾ ਮਤਦਾਨ ਕਰ ਸਕਣਗੇ ਜੋ ਸ਼ਾਮੀ 5 ਵਜੇ ਤਕ ਮਤਦਾਨ ਬੂਥ ਖੇਤਰ 'ਚ ਪਹੁੰਚ ਚੁੱਕੇ ਹੋਣਗੇ। ਮਤਦਾਨ ਪ੍ਰਕਿਰਿਆ ਇਨ੍ਹਾਂ ਬੂਥਾਂ 'ਤੇ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਇਨਾਂ ਦੇ ਖੇਤਰਾਂ 'ਚ ਪਹੁੰਚਣ ਵਾਲੇ ਸਾਰੇ ਮਤਦਾਤਾ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਲੈਂਦੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਮਿਸ਼ਨ ਨੇ ਮਤਦਾਨ ਦੀ ਸਮਾਂ ਸੀਮਾਂ ਸਵੇਰ 8 ਵਜੇ ਤੋਂ ਸ਼ਾਮੀ 4 ਵਜੇ ਤਕ ਤੈਅ ਕੀਤੀ ਸੀ ਜਿਸਨੂੰ ਹੁਣ ਵਧਾ ਦਿੱਤਾ ਗਿਆ ਹੈ।
Converted from Satluj to
ਹੋਸਟਲ ਵਾਰਡਨ ਨੇ ਵਿਦਿਆਰਥੀ ਨੂੰ ਕੁੱਟ-ਕੁੱਟ ਕੇ ਮਾਰ 'ਤਾ
NEXT STORY