ਪਟਿਆਲਾ, (ਬਲਜਿੰਦਰ)- ਬੀਤੀ ਰਾਤ ਸਰਕਾਰੀ ਫਿਜ਼ੀਕਲ ਕਾਲਜ ਦੇ ਹੋਸਟਲ ਵਾਰਡਨ ਨੇ ਹੋਸਟਲ ਵਿਚ ਰਹਿ ਰਹੇ ਕਾਲਜ ਦੇ ਵਿਦਿਆਰਥੀ ਦਾ ਬੇਸਬਾਲ ਨਾਲ ਕੁੱਟ-ਕੁੱਟ ਕੇ ਮਾਰ ਕਰ ਦਿੱਤਾ। ਕਤਲ ਹੋਣ ਤੋਂ ਬਾਅਦ ਅਮਨਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਇੰਸਪੈਕਟਰ ਹਰਦੀਪ ਸਿੰਘ ਮੌਕੇ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਵੇਰੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਐੱਸ. ਪੀ. (ਸਿਟੀ) ਪ੍ਰਿਤਪਾਲ ਸਿੰਘ ਥਿੰਦ, ਡੀ. ਐੱਸ. ਪੀ. ਸਿਟੀ-1 ਹਰਪਾਲ ਸਿੰਘ, ਐੱਸ. ਐੱਚ. ਓ. ÎਿÂੰਸਪੈਕਟਰ ਹਰਦੀਪ ਸਿੰਘ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਜੀ. ਐੱਸ. ਸਿਕੰਦ ਪਹੁੰਚੇ। ਡੀ. ਐੱਸ. ਪੀ. ਸਿਟੀ-1 ਹਰਪਾਲ Îਿਸੰਘ ਨੇ ਦੱਸਿਆ ਨੇ ਗੁਰਪ੍ਰੀਤ ਸਿੰਘ ਵਾਸੀ ਭਾਈ ਰੂਪਾ ਜ਼ਿਲਾ ਬਠਿੰਡਾ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਦਾ ਐੱਮ. ਪੀ. ਐੱਡ ਭਾਗ ਦੂਜਾ ਦਾ ਵਿਦਿਆਰਥੀ ਸੀ ਅਤੇ ਕਾਲਜ ਦੇ ਹੋਸਟਲ ਵਿਚ ਰÎਿਹੰਦਾ ਸੀ ਅਤੇ ਬੀਤੀ ਰਾਤ ਉਹ ਹੋਸਟਲ ਦੇ ਬਾਹਰ ਖੜ੍ਹਾ ਸੀ, ਜਿਥੇ ਹੋਸਟਲ ਵਾਰਡਨ ਅਮਨਦੀਪ ਸਿੰਘ ਨਾਲ ਉਸ ਦੀ ਬਹਿਸ ਹੋ ਗਈ ਅਤੇ ਵਾਰਡਨ ਨੇ ਗੁਰਪ੍ਰੀਤ ਸਿੰਘ ਦੀ ਬੇਸਬਾਲ ਨਾਲ ਕੁੱਟ ਮਾਰ ਕੀਤੀ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਅਤੇ ਹੋਰ ਅਣਪਛਾਤਿਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਡੀ. ਐੱਸ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਅੱਜ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
ਕਾਂਗਰਸੀਆਂ ਨੂੰ ਅਕਾਲੀ ਆਗੂ ਘਰ ਜਾ ਕੇ ਧਮਕਾ ਰਹੇ ਨੇ : ਢਿੱਲੋਂ
NEXT STORY