ਅੰਮ੍ਰਿਤਸਰ-ਗੈਂਗਸਟਰ ਜਗਦੀਪ ਸਿੰਘ ਜੱਗੂ ਦੇ ਨਜ਼ਦੀਕੀ ਸਾਥੀ ਮਨਦੀਪ ਸਿੰਘ ਉਰਫ ਮੋਨੂੰ ਨੂੰ ਅਦਾਲਤ ਦੇ ਬਾਹਰ ਇੰਨੇ ਥੱਪੜ ਪਏ ਕਿ ਉਸ ਦਾ ਮੂੰਹ ਲਾਲ ਹੋ ਗਿਆ। ਇਹ ਥੱਪੜ ਕਿਸੇ ਹੋਰ ਨੇ ਨਹੀਂ, ਸਗੋਂ ਮੋਨੂੰ ਦੀ ਮਾਂ ਨੇ ਹੀ ਉਸ ਦੇ ਮਾਰੇ ਸਨ ਕਿਉਂਕਿ ਮੋਨੂੰ ਨਗਰ ਕੌਂਸਲ ਚੋਣਾਂ 'ਚ ਗੜਬੜੀ ਕਰਨ ਦੀ ਤਿਆਰੀ ਕਰ ਰਿਹਾ ਸੀ, ਜਿਸ ਤੋਂ ਬਾਅਦ ਮਾਂ ਨੇ ਉਸ 'ਤੇ ਆਪਣਾ ਗੁੱਸਾ ਉਤਾਰਿਆ। ਜਦੋਂ ਮੋਨੂੰ ਅਦਾਲਤ ਨੇ ਬਾਹਰ ਨਿਕਲਿਆ ਤਾਂ ਮਾਂ ਨੇ ਗੁੱਸੇ 'ਚ ਆ ਕੇ ਉਸ ਦੇ ਥੱਪੜ ਮਾਰ ਦਿੱਤੇ।
ਅਦਾਲਤ ਦੇ ਬਾਹਰ ਖੜ੍ਹੀ ਪੁਲਸ ਜਦੋਂ ਤੱਕ ਉਸ ਦੀ ਮਾਂ ਨੂੰ ਰੋਕ ਪਾਉਂਦੀ, ਉਦੋਂ ਤੱਕ ਮੋਨੂੰ ਦੇ ਕਈ ਥੱਪੜ ਪੈ ਚੁੱਕੇ ਸਨ। ਇਸ ਤੋਂ ਬਾਅਦ ਮਾਂ ਨੇ ਰੋਂਦੇ ਹੋਏ ਉਸ ਨੂੰ ਗਲ ਨਾਲ ਵੀ ਲਾਇਆ। ਪੁਲਸ ਨੇ ਮੋਨੂੰ ਨੂੰ ਵੀਰਵਾਰ ਦੀ ਰਾਤ ਨੂੰ ਗ੍ਰਿਫਤਾਰ ਕੀਤਾ ਸੀ। ਤਲਾਸ਼ੀ ਦੌਰਾਨ ਮੋਨੂੰ ਕੋਲੋਂ ਇਕ ਪਿਸਤੌਲ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮੋਨੂੰ ਨੇ ਜੱਗੂ ਨਾਲ ਮਿਲੇ ਕੇ ਜੇਲ ਤੋਂ ਪੈਰੋਲ 'ਤੇ ਆਏ ਗੈਂਗਸਟਰ ਸੰਜੀਵ ਨਈਅਰ ਉਰਫ ਬੱਬਾ ਦਾ ਕਤਲ ਕੀਤਾ ਸੀ।
ਵੋਟਾਂ ਦੇ ਜੋਸ਼ ਅੱਗੇ ਫਿੱਕਾ ਪਿਆ ਬੁਢਾਪੇ ਦਾ ਅਸਰ, ਦੇਖਣ ਵਾਲੇ ਵੀ ਰਹਿ ਗਏ ਦੰਗ (ਦੇਖੋ ਤਸਵੀਰਾਂ)
NEXT STORY