ਮੋਗਾ (ਰਾਹੁਲ) : ਮੋਗਾ ਦੇ ਖੁਜ ਪੋਲਿੰਗ ਬੂਥ 'ਤੇ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਉਥੇ ਭਾਜਪਾ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਜਿਸ ਨੂੰ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਸ਼ਾਂਤ ਕਰਵਾ ਦਿੱਤਾ ਗਿਆ ਅਤੇ ਗੱਲ ਨੂੰ ਵਧਣ ਤੋਂ ਰੋਕ ਲਿਆ ਗਿਆ। ਇਥੇ ਜ਼ਿਕਰਯੋਗ ਹੈ ਕਿ ਮੋਗਾ ਵਿਚ ਅਕਾਲੀ-ਭਾਜਪਾ ਦੇ ਸੀਨੀਅਰ ਲੀਡਰਾਂ ਵਲੋਂ ਕਈ ਵਾਰਡਾਂ ਦੇ ਆਜ਼ਾਦ ਉਮੀਦਵਾਰਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ। ਪਰ ਇਥੇ ਖੁਜ ਪੋਲਿੰਗ ਬੂਥ 'ਤੇ ਵੋਟਿੰਗ ਦੇ ਮੁੱਦੇ 'ਤੇ ਹੀ ਭਾਜਪਾ ਅਤੇ ਆਜ਼ਾਦ ਉਮੀਦਵਾਰ ਵਿਚਾਲੇ ਟਕਰਾਅ ਹੋ ਗਿਆ ਜਿਸ ਨੂੰ ਉਥੇ ਮੌਜੂਦ ਪੁਲਸ ਕਰਮਚਾਰੀਆਂ ਵਲੋਂ ਸ਼ਾਂਤ ਕਰਵਾ ਦਿੱਤਾ ਗਿਆ।
ਦੂਜੇ ਪਾਸੇ ਵਾਰਡ ਨੰਬਰ ਤਿੰਨ 'ਚ ਭਾਜਪਾ ਦੇ ਉਮੀਦਵਾਰ ਨੇ ਭਾਜਪਾ ਦੇ ਪੋਲਿੰਗ ਬੂਥ ਏਜੰਟ ਨੂੰ ਧਮਕੀ ਦੇਣ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਭਾਜਪਾ ਦੇ ਉਮੀਦਵਾਰ 'ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ। ਭਾਜਪਾ ਉਮੀਦਵਾਰ ਨੇ ਕਿਹਾ ਕਿ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ।
ਪਠਾਨਕੋਟ : ਪੋਲਿੰਗ ਬੂਥਾਂ 'ਤੇ ਆਪਸ 'ਚ ਖਹਿਬੜੇ ਕਾਂਗਰਸ-ਭਾਜਪਾ ਵਰਕਰ!
NEXT STORY