ਪਠਾਨਕੋਟ-ਪਠਾਨਕੋਟ 'ਚ ਨਗਰ ਨਿਗਮ ਚੋਣਾਂ ਦੌਰਾਨ ਲੋਕ ਸਵੇਰ ਤੋਂ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਲੋਕ ਸ਼ਾਂਤੀ ਨਾਲ ਆਪਣੇ ਘਰਾਂ ਤੋਂ ਵੋਟਾਂ ਪਾਉਣ ਆ ਰਹੇ ਹਨ ਪਰ ਕੁਝ ਪੋਲਿੰਗ ਬੂਥਾਂ 'ਤੇ ਕਾਂਗਰਸ ਅਤੇ ਭਾਜਪਾ ਵਰਕਰਾਂ ਦੀ ਆਪਸੀ ਤਕਰਾਰ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਵੋਟਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਵਰਕਰਾਂ ਦੀ ਆਪਸ 'ਚ ਬਹਿਸਬਾਜ਼ੀ ਹੋਈ ਹੈ। ਫਿਲਹਾਲ ਪਠਾਨਕੋਟ 'ਚ ਹੁਣ ਤੱਕ 60 ਫੀਸਦੀ ਵੋਟਾਂ ਪੈ ਚੁੱਕੀਆਂ ਹਨ ਅਤੇ ਪੋਲਿੰਗ ਬੂਥਾਂ 'ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਆਮ ਲੋਕ ਅਤੇ ਬਜ਼ੁਰਗ ਕਾਫੀ ਉਤਸ਼ਾਹ ਨਾਲ ਵੋਟਾਂ ਪਾਉਣ ਆ ਰਹੇ ਹਨ।
'ਆਪ' ਦੀ ਜਿੱਤ 'ਤੇ ਗੀਤ ਗਾ ਕੇ ਫਸਿਆ ਪੰਜਾਬੀ ਗਾਇਕ, ਹੋਇਆ ਜਾਨਲੇਵਾ ਹਮਲਾ (ਦੇਖੋ ਤਸਵੀਰਾਂ)
NEXT STORY