ਜਲੰਧਰ-ਸ਼ਹਿਰ ਦੇ ਲਿੰਕ ਰੋਡ 'ਤੇ ਮੰਗਲਵਾਰ ਨੂੰ ਆਟੋ 'ਚ ਬੈਠਾ ਹੋਇਆ ਇਕ ਸ਼ਰਾਬੀ ਜਦੋਂ ਡਰਾਈਵਰ 'ਤੇ ਧੜੰਮ ਕਰਕੇ ਆ ਡਿਗਿਆ ਤਾਂ ਉਹ ਆਪਣਾ ਸੰਤੁਲਨ ਖੋਹ ਬੈਠਿਆ, ਜਿਸ ਕਾਰਨ ਆਟੋ ਪਲਟ ਗਿਆ। ਇਸ ਹਾਦਸੇ ਦੌਰਾਨ ਦੋ ਸਵਾਰੀਆਂ ਨੂੰ ਸੱਟਾਂ ਲੱਗੀਆਂ ਪਰ ਸ਼ਰਾਬੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਜਾਣਕਾਰੀ ਦਿੰਦੇ ਹੋਏ ਆਟੋ ਚਲਾਉਣ ਵਾਲੇ ਸੋਨੂੰ ਨੇ ਦੱਸਿਆ ਕਿ ਉਸ ਦੇ ਆਟੋ 'ਚ ਇਕ ਸ਼ਰਾਬੀ ਬੈਠਾ ਹੋਇਆ ਸੀ, ਜਦੋਂ ਆਟੋ ਨੂੰ ਝਟਕਾ ਲੱਗਿਆ ਤਾਂ ਸ਼ਰਾਬੀ ਉਸ 'ਤੇ ਆ ਡਿਗਿਆ।
ਸ਼ਰਾਬੀ ਦੇ ਡਿਗਣ ਕਾਰਨ ਉਸ ਦਾ ਹੈਂਡਲ ਮੁੜ ਗਿਆ ਅਤੇ ਆਟੋ ਪਲਟ ਗਿਆ। ਨਸ਼ੇ 'ਚ ਹੋਣ ਕਾਰਨ ਕਾਫੀ ਦੇਰ ਤੱਕ ਸ਼ਰਾਬੀ ਉੱਥੇ ਹੀ ਪਿਆ ਰਿਹਾ, ਜਿਸ ਨੂੰ ਬਾਅਦ 'ਚ ਇਕ ਔਰਤ ਨੇ ਪਾਣੀ ਪਿਲਾਇਆ ਅਤੇ ਫਿਰ ਉਸ ਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਕੁਝ ਲੋਕਾਂ ਨੇ ਉਸ ਨੂੰ ਇਲਾਜ ਲਈ ਪੈਸੇ ਵੀ ਦਿੱਤੇ ਸਨ।
'ਰਾਤਾਂ ਦੀਆਂ ਨੀਂਦਰਾਂ ਚੁਰਾਉਣ ਵਾਲੀਏ ਨੀਂ ਸਾਨੂੰ...'
NEXT STORY