ਚੰਡੀਗੜ੍ਹ-ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਬੇਟੇ ਨੇ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰਨ ਕਾਰਨ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਨੇ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਦੇ 17 ਸਾਲਾ ਬੇਟੇ ਨੇ ਸੈਕਟਰ-8 ਸਥਿਤ ਆਪਣੇ ਘਰ ਹੀ ਸੁਸਾਈਡ ਕਰ ਲਿਆ। ਮ੍ਰਿਤਕ ਦਾ ਨਾਂ ਸੁਮੇਰ ਸਿੰਘ ਬਰਾੜ ਦੱਸਿਆ ਜਾ ਰਿਹਾ ਹੈ, ਜੋ ਕਿ 11ਵੀਂ ਜਮਾਤ ’ਚ ਪੜ੍ਹਦਾ ਸੀ।
ਸੁਮੇਰ ਦੇ ਮਾਤਾ-ਪਿਤਾ ਬਾਹਰ ਗਏ ਹੋਏ ਸੀ ਅਤੇ ਸੁਮੇਰ ਅਤੇ ਉਸ ਦੀ ਭੈਣ ਘਰ ’ਚ ਹੀ ਮੌਜੂਦ ਸੀ। ਜਦੋਂ ਕਾਫੀ ਦੇਰ ਤੱਕ ਸੁਮੇਰ ਆਪਣੇ ਕਮਰੇ ’ਚੋਂ ਬਾਹਰ ਨਹੀਂ ਆਇਆ ਤਾਂ ਉਸ ਦੀ ਭੈਣ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਕਮਰੇ ’ਚ ਸੁਮੇਰ ਦੀ ਲਾਸ਼ ਲਟਕ ਰਹੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਫਿਲਹਾਲ ਸੁਮੇਰ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਪਹਿਲਾਂ ਬੱਚੀ ਨੂੰ ਕੀਤਾ ਅਗਵਾ, ਫਿਰ ਬਲਾਤਕਾਰ ਅਤੇ ਫਿਰ ਜੋ ਕੀਤਾ ਦੇਖ ਹਰ ਕੋਈ ਕੰਬ ਗਿਆ
NEXT STORY