ਜਲੰਧਰ-ਸਵਾਈਨ ਫਲੂ ਕਾਰਨ ਪੰਜਾਬ ਸਮੇਤ ਪੂਰੇ ਭਾਰਤ 'ਚ ਬਹੁਤ ਸਾਰੇ ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ। ਲੋਕਾਂ 'ਚ ਸਵਾਈਨ ਫਲੂ ਦਾ ਇੰਨਾ ਜ਼ਿਆਦਾ ਡਰ ਬੈਠ ਗਿਆ ਹੈ ਕਿ ਹੁਣ ਦੇਸੀ ਓਹੜ-ਪੋਹੜ ਕਰਕੇ ਉਹ ਸਵਾਈਨ ਫਲੂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ ਦੁਕਾਨਾਂ ਤੋਂ ਮੁਸ਼ਕਪੂਰ, ਲੌਂਗ, ਹਿੰਗ, ਇਲਾਇਚੀ ਆਦਿ ਖਰੀਦ ਕੇ ਇਸ ਦੀ ਪੁੜੀਆਂ ਆਪਣੇ ਕੋਲ ਰੱਖ ਰਹੇ ਹਨ ਅਤੇ ਵਾਰ-ਵਾਰ ਇਸ ਨੂੰ ਸੁੰਘਦੇ ਨਜ਼ਰ ਆ ਰਹੇ ਹਨ।
ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਦੀ ਖੁਸ਼ਬੂ ਨਾਲ ਸਵਾਈਨ ਫਲੂ ਦੇ ਕੀਟਾਣੂ ਮਰ ਜਾਂਦੇ ਹਨ। ਲੋਕ ਇਨ੍ਹਾਂ ਪੁੜੀਆਂ ਨੂੰ ਗੁੱਟਾਂ, ਡੌਲਿਆਂ 'ਤੇ ਬੰਨ੍ਹ ਕੇ ਘੁੰਮ ਰਹੇ ਹਨ। ਇਸ ਕਾਰਨ ਮੁਸ਼ਕੂਪਰ, ਇਲਾਇਚੀ ਆਦਿ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਲੋਕ ਧੜਾਧੜ ਇਸ ਨੂੰ ਖਰੀਦੀ ਜਾ ਰਹੇ ਹਨ। ਲੋਕਾਂ ਨੇ ਭਾਵੇਂ ਕਈ ਤਰੀਕੇ ਲੱਭ ਲਏ ਹਨ, ਇਸ ਬੀਮਾਰੀ ਤੋਂ ਬਚਣ ਲਈ ਪਰ ਇਸ ਖਤਰਨਾਕ ਬੀਮਾਰੀ ਤੋਂ ਬਚਣ ਲਈ ਸਰਕਾਰ ਕੁਝ ਕਰਦੀ ਨਜ਼ਰ ਨਹੀਂ ਆ ਰਹੀ।
ਆਨਰ ਕਿਲਿੰਗ : ਫੌਜੀ ਦੇ ਕਤਲ ਮਾਮਲੇ 'ਚ ਹੋਣਗੇ ਅਹਿਮ ਖੁਲਾਸੇ!
NEXT STORY