ਅੰਮ੍ਰਿਤਸਰ-ਸ਼ਹਿਰ 'ਚ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਹੈਪੀ ਨਿਊ ਈਅਰ' ਦੇ ਗੀਤ 'ਕਹਿਤੇ ਹੈਂ ਹਮਕੋ ਪਿਆਰ ਸੇ ਇੰਡੀਆ ਵਾਲੇ' 'ਤੇ ਨੱਚ-ਨੱਚ ਧਮਾਲਾਂ ਪੈਣਗੀਆਂ। 29 ਅਪ੍ਰੈਲ ਨੂੰ 'ਵਰਲਡ ਡਾਂਸ ਡੇਅ' 'ਤੇ 10 ਹਜ਼ਾਰ ਵਿਦਿਆਰਥੀ ਇਸ ਗਾਣੇ 'ਤੇ ਨੱਚ ਕੇ ਗਿੰਨੀਜ਼ ਬੁੱਕ ਆਫ ਵਰਲਡ 'ਚ ਆਪਣਾ ਰਿਕਾਰਡ ਬਣਾਉਣਗੇ।
ਇਹ ਵਿਸ਼ਵ ਰਿਕਾਰਡ 'ਸੇ ਨੋ ਡੂ ਡਰੱਗ' ਨੂੰ ਲੈ ਕੇ ਅੰਮ੍ਰਿਤਸਰ 'ਚ ਬਣੇਗਾ। ਇਸ ਤੋਂ ਪਹਿਲਾਂ ਵੀ 29 ਅਪ੍ਰੈਲ, 2012 ਨੂੰ ਰਿਕਾਰਡ ਬਣਿਆ ਸੀ। ਉਸ ਸਮੇਂ 'ਡਾਂਸ ਇੰਡੀਆ ਡਾਂਸ' 'ਚ ਕਰੀਬ 4000 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਅਤੇ 3.7 ਮਿੰਟ ਤੱਕ ਡਾਂਸ ਕੀਤਾ ਸੀ। ਇਸ ਵਾਰ 10 ਹਜ਼ਾਰ ਵਿਦਿਆਰਥੀ 3.58 ਮਿੰਟ ਤੱਕ ਨੱਚਣਗੇ।
ਇਸ ਵਿਸ਼ਵ ਰਿਕਾਰਡ ਲਈ ਗੁਰੂ ਨਾਨਕ ਸਟੇਡੀਅਮ ਨੂੰ ਚੁਣਿਆ ਗਿਆ ਹੈ। ਇਸ ਦੌਰਾਨ ਕਰੀਬ 20 ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਹ ਰਿਕਾਰਡ ਲੰਡਨ ਤੋਂ ਆਉਣ ਵਾਲੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਸਾਹਮਣੇ ਬਣੇਗਾ। ਇਸ ਵਿਸ਼ਵ ਰਿਕਾਰਡ ਨੂੰ ਕਾਇਮ ਕਰਨ ਲਈ 15 ਦਿਨਾਂ ਤੱਕ ਕਰੀਬ 60 ਕੋਰੀਓਗ੍ਰਾਫਰ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ।
ਪੰਜਾਬ ਦਾ ਬਜਟ ਸੈਸ਼ਨ 12 ਤੋਂ 25 ਮਾਰਚ ਤੱਕ
NEXT STORY