ਮੁਕੰਦਪੁਰ (ਭਨੋਟ)-ਥਾਣਾ ਮੁਕੰਦਪੁਰ ਦੀ ਪੁਲਸ ਨੇ ਦੋ ਵੱਖ-ਵੱਖ ਥਾਵਾਂ ਤੋਂ ਔਰਤਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਫੜ੍ਹਿਆ ਗਿਆ ਹੈ। ਪੁਲਸ ਮੁਤਾਬਕ ਜਦੋਂ ਉਹ ਮੁਕੰਦਪੁਰ ਚੱਕਦਾਨਾ ਰੋਡ 'ਤੇ ਪਿੰਡ ਸ਼ੁਕਾਰ ਦੇ ਨੇੜੇ ਪਹੁੰਚੇ ਤਾਂ ਇਕ ਔਰਤ ਪੈਦਲ ਆਉਂਦੇ ਦਿਖਾਈ ਦਿੱਤੀ ਅਤੇ ਉਹ ਪੁਲਸ ਨੂੰ ਦੇਖ ਕੇ ਘਬਰਾ ਗਈ।
ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਹੱਥ 'ਚ ਫੜੇ ਲਿਫਾਫੇ 'ਚ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੇ ਅਪਣਾ ਨਾਂ ਕੁਲਦੀਪ ਕੌਰ ਪਤਨੀ ਮਲਕੀਤ ਸਿੰਘ ਨਿਵਾਸੀ ਮੁਕੰਦਪੁਰ ਵਾਰਡ 15 ਦੱਸਿਆ। ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਕ ਨਾਕਾ ਪਿੰਡ ਮੰਡੇਰਾ ਨਹਿਰ ਪੁਲੀ 'ਤੇ ਏ. ਐੱਸ.ਆਈ ਕਸ਼ਮੀਰ ਸਿੰਘ ਲੇਡੀ ਕਾਂਸਟੇਬਲ ਪ੍ਰਿਆ ਸਹੋਤਾ, ਜਸਵਿੰਦਰ ਸਿੰਘ, ਜਸਵਿੰਦਰ ਨੇ ਲਗਾਇਆ ਹੋਇਆ ਸੀ ਤਾਂ ਔਰਤ ਪੈਦਲ ਆਉਂਦੇ ਦਿਖਾਈ ਦਿੱਤੀ, ਜੋ ਇਕ ਦਮ ਘਬਰਾ ਗਈ ਅਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿਲੋ 500 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ, ਜਿਸ ਨੇ ਅਪਣਾ ਨਾਂ ਕੁਲਵਿੰਦਰ ਕੌਰ ਪਤਨੀ ਰਸ਼ਪਾਲ ਲਾਲ ਨਿਵਾਸੀ ਲਖਪੁਰ ਦੱਸਿਆ, ਜਿਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਤਰਨਤਾਰਨ : ਅਕਾਲੀ ਆਗੂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ
NEXT STORY