ਰੰਮੀ ਨੇ ਦਾਗੀਆਂ ਸਨ ਸੁੱਖਾ 'ਤੇ ਦਰਜਨਾਂ ਗੋਲੀਆਂ
ਫਗਵਾੜਾ(ਜਲੋਟਾ)-ਪੰਜਾਬ ਦੇ ਖਤਰਨਾਕ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦੀ 21 ਜਨਵਰੀ ਨੂੰ ਹੱਤਿਆ ਕਰਨ ਤੋਂ ਪਹਿਲਾਂ ਫਗਵਾੜਾ ਨਜ਼ਦੀਕ ਇਕ ਗੁਪਤ ਸਥਾਨ 'ਤੇ ਸੂਬੇ ਦੇ 6 ਖਤਰਨਾਕ ਗੈਂਗਸ ਜਿਨ੍ਹਾਂ 'ਚ ਪ੍ਰੇਮਾ ਲਹੌਰੀਆ ਗੈਂਗ, ਗੌਂਡਰ ਗੈਂਗ, ਸੇਖੋਂ ਗੈਂਗ ਤੇ ਜੈਪਾਲ ਗੈਂਗ ਸਣੇ ਹੋਰ 2 ਗੈਂਗਸ ਦੇ ਮੁਖੀ ਸ਼ਾਮਲ ਸਨ, ਨੇ ਫਗਵਾੜਾ ਦੀ ਪੂਰੀ ਤਰ੍ਹਾਂ ਨਾਲ ਰੇਕੀ ਕਰਕੇ ਹਰ ਉਸ ਪਹਿਲੂ ਨੂੰ ਜਾਣਿਆ ਸੀ, ਜੋ ਹੱਤਿਆ ਨੂੰ ਅੰਜਾਮ ਦੇਣ ਲਈ ਅਹਿਮ ਸੀ। ਪੁਲਸ ਸੂਤਰਾਂ ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਉਕਤ ਸੂਚਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹੱਤਿਆਕਾਂਡ ਨੂੰ ਅੰਜਾਮ ਦੇਣ 'ਚ ਬਠਿੰਡਾ ਦੇ ਖਤਰਨਾਕ ਜੈਪਾਲ ਗੈਂਗ ਦੇ ਸ਼ਾਰਪ ਸ਼ੂਟਰ ਰਮਨਦੀਪ ਸਿੰਘ ਰੰਮੀ ਉਰਫ ਮੋਟਾ ਕਾਲਾ ਦੀ ਅਹਿਮ ਭੂਮਿਕਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਫਗਵਾੜਾ ਦੇ ਪਿੰਡ ਜਮਾਲਪੁਰ ਨਜ਼ਦੀਕ ਪੁਲਸ ਜੀਪ 'ਤੇ ਫਾਇਰਿੰਗ ਕਰਨ ਦੇ ਬਾਅਦ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ 'ਤੇ ਦਾਗੀਆਂ ਗਈਆਂ ਅਣਗਿਣਤ ਗੋਲੀਆਂ ਗੈਂਗਸਟਰ ਰਮਨਦੀਪ ਸਿੰਘ ਰੰਮੀ ਉਰਫ ਮੋਟਾ ਕਾਲਾ ਨੇ ਦਾਗੀਆਂ ਸਨ।
ਸੂਤਰ ਦੱਸਦੇ ਹਨ ਕਿ ਇਹ ਸਾਰੀ ਕਾਰਵਾਈ ਹੱਤਿਆਕਾਂਡ 'ਚ ਮੁੱਖ ਤੌਰ 'ਤੇ ਸ਼ਾਮਲ ਰਹੇ ਹੱਤਿਆਰੇ ਪ੍ਰੇਮਾ ਲਹੌਰੀਆ, ਹਰਜਿੰਦਰ ਗੌਂਡਰ ਤੇ ਗੁਰਪ੍ਰੀਤ ਸਿੰਘ ਸੇਖੋਂ ਦੇ ਇਸ਼ਾਰੇ 'ਤੇ ਅੰਜਾਮ ਦਿੱਤੀ ਗਈ ਸੀ। ਪੁਲਸ ਰਿਕਾਰਡ ਅਨੁਸਾਰ ਰਮਨਦੀਪ ਸਿੰਘ ਰੰਮੀ ਉਰਫ ਮੋਟਾ ਕਾਲਾ ਨੇ ਇਸ ਤੋਂ ਪਹਿਲਾਂ 4 ਹੱਤਿਆਕਾਡਾਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਹੱਤਿਆਕਾਂਡਾਂ 'ਚ ਲੱਖਾ ਸੁਦਾਨਾ ਹੱਤਿਆਕਾਂਡ ਜੋ ਬਠਿੰਡਾ 'ਚ ਖਾਸੀ ਚਰਚਾ 'ਚ ਰਿਹਾ ਹੈ। ਸੂਤਰ ਦੱਸਦੇ ਹਨ ਕਿ ਰਮਨਦੀਪ ਸਿੰਘ ਰੰਮੀ ਦੇ ਜੈਪਾਲ ਗੈਂਗ ਨੇ ਦੁਬਈ ਤੋਂ ਖਾਸ ਤੌਰ 'ਤੇ ਸੁੱਖਾ ਕਾਹਲਵਾਂ ਦੀ ਹੱਤਿਆ ਕਰਨ ਫਗਵਾੜਾ ਪਹੁੰਚੇ ਦੋਸ਼ੀ ਕੁਲਪ੍ਰੀਤ ਸਿੰਘ ਦਿਉਲ, ਜੋ ਮੋਗਾ ਦਾ ਰਹਿਣ ਵਾਲਾ ਹੈ, ਨੂੰ ਮਦਦ ਕੀਤੀ ਸੀ।
ਸੁੱਖੇ ਦੀ ਹੱਤਿਆ ਕਰਨ ਦੇ ਬਾਅਦ ਰਮਨਦੀਪ ਸਿੰਘ ਰੰਮੀ ਉਰਫ ਮੋਟਾ ਕਾਲਾ ਸਾਥੀ ਗੈਂਗਸਟਰਾਂ ਜਿਨ੍ਹਾਂ 'ਚ ਕੁਲਪ੍ਰੀਤ ਸਿੰਘ ਦਿਉਲ ਸ਼ਾਮਲ ਸੀ, ਨਾਲ ਫਗਵਾੜਾ 'ਚ ਰੁਕਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਦਿਉਲ ਹੱਤਿਆਕਾਂਡ ਨੂੰ ਅੰਜਾਮ ਦੇਣ ਦੇ ਬਾਅਦ ਦੁਬਈ ਫਰਾਰ ਹੋ ਗਿਆ ਹੈ।
ਫਗਵਾੜਾ ਪੁਲਸ ਨੇ ਕੁਲਪ੍ਰੀਤ ਸਿੰਘ ਦਿਉਲ, ਰਮਨਦੀਪ ਸਿੰਘ ਰੰਮੀ ਉਰਫ ਮੋਟਾ ਕਾਲਾ ਸਣੇ ਹੋਰ ਗੈਂਗਸਟਰਾਂ ਦੀ ਤਲਾਸ਼ 'ਚ ਦੇਸ਼ ਦੇ ਹਵਾਈ ਅੱਡਿਆਂ 'ਤੇ ਐੱਲ. ਓ. ਸੀ. ਜਾਰੀ ਕੀਤੀ ਹੈ।
ਫਗਵਾੜਾ ਪੁਲਸ ਗੈਂਗਸਟਰ ਤੇ ਪੰਜਾਬ 'ਚ ਸੁੱਖਾ ਕਾਹਲਵਾਂ ਦੇ ਬਾਅਦ ਦੂਜੇ ਨੰਬਰ ਦੇ ਟੌਪ ਸ਼ਾਰਪ ਸ਼ੂਟਰ ਦੇ ਤੌਰ 'ਤੇ ਮੰਨੇ ਜਾਂਦੇ ਰਮਨਦੀਪ ਸਿੰਘ ਰੰਮੀ ਉਰਫ ਮੋਟਾ ਕਾਲਾ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ।
ਜਦੋਂ‘MARDANI’ ਬਣੀਆਂ ਜੀ. ਐੱਨ. ਡੀ. ਯੂ. ਦੀਆਂ ਵਿਦਿਆਰਥਣਾਂ
NEXT STORY