ਅੰਮ੍ਰਿਤਸਰ- ਅੰਮ੍ਰਿਤਸਰ ਜਿਸ ਨੂੰ 'ਸਿਫਤੀ ਦਾ ਘਰ' ਕਿਹਾ ਜਾਂਦਾ ਹੈ। ਅੰਮ੍ਰਿਤਸਰ ਦਰਬਾਰ ਸਾਹਿਬ ਨਾਲ ਜਾਣਿਆ ਜਾਂਦਾ ਹੈ। ਇੱਥੇ ਨਤਮਸਕ ਹੋ ਕੇ ਜਿੱਥੇ ਸੰਗਤਾਂ ਖੁਸ਼ ਹੁੰਦੀਆਂ ਹਨ ਅਤੇ ਆਪਣੀ ਮਨੋਕਾਮਨਾਵਾਂ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀਆਂ ਹਨ। ਉੱਥੇ ਹੀ ਇੱਥੇ ਆਉਣ ਵਾਲਾ ਕੋਈ ਵੀ ਗੁਰੂ ਦਾ ਬੰਦਾ ਭੁੱਖੇ ਢਿੱਡ ਨਹੀਂ ਜਾਂਦਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਇੱਥੇ ਮਿਲਣ ਵਾਲੇ ਲੰਗਰ ਦੀ। ਸੰਗਤਾਂ ਇੱਥੇ ਲੰਗਰ ਛੱਕ ਕੇ ਧੰਨ ਭਾਗ ਹੋ ਜਾਂਦੀਆਂ ਹਨ। ਦਰਬਾਰ ਸਾਹਿਬ 'ਚ ਬਣਨ ਵਾਲੇ ਲੰਗਰ ਦੇ ਸੰਵਾਦ ਦਾ ਰਾਜ਼ ਇੱਥੇ ਸੇਵਾ ਕਰਨ ਵਾਲੇ ਲੋਕਾਂ ਦੀ ਸ਼ਰਧਾ ਅਤੇ ਪਿਆਰ ਹੈ।
ਇੱਥੇ ਲੰਗਰ ਦੀ ਸੇਵਾ ਲਈ ਕਈ ਔਰਤਾਂ ਵੀ ਜੁੜੀਆਂ ਹਨ। ਉਨ੍ਹਾਂ 'ਚੋਂ ਇਕ ਹੈ ਇਹ ਦ੍ਰਿਸ਼ਟੀ ਨੰਦਾ ਨਾਂ ਦੀ ਲੜਕੀ। ਜਿਸ ਦਾ ਕਹਿਣਾ ਹੈ ਕਿ ਉਸ ਨੇ ਲੰਗਰ ਹਾਲ ਤੋਂ ਮਿਲਣ ਵਾਲੀ ਟੀਚਿੰਗ ਤੋਂ ਬਹੁਤ ਕੁਝ ਸਿੱਖਿਆ। ਉਸ ਦਾ ਕਹਿਣਾ ਹੈ ਕਿ ਇੱਥੋਂ ਸੰਵਾਦ ਲੰਗਰ ਬਣਾਉਣ ਦੀ ਟੀਚਿੰਗ ਸਿੱਖ ਕੇ ਉਹ 'ਮਾਸਟਰ ਸ਼ੇਫ ਸੀਜ਼ਨ-4' ਦੇ 10 ਫਾਈਨਲਿਸਟ ਵਿਚ ਥਾਂ ਬਣਾਉਣ ਵਾਲੀ ਹੈ। ਉਸ ਦਾ ਕਹਿਣਾ ਹੈ ਕਿ ਇੱਥੋਂ ਸਿੱਖਿਆ ਇਹ ਕੰਮ ਅਤੇ ਹੁਨਰ ਨੇ ਉਸ ਨੂੰ ਫਾਈਨਲਿਸਟ 'ਚ ਥਾਂ ਬਣਾ ਸਕੀ ਹੈ।
ਦ੍ਰਿਸ਼ਟੀ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਦੀ ਧੀ ਹੈ। ਡੀ. ਏ. ਵੀ. ਪਬਲਿਕ ਸਕੂਲ ਵਿਚ ਉਸ ਨੇ ਬੈਚਲਰਸ ਇਨ ਡਿਜ਼ਾਈਨਿੰਗ 'ਚ ਗਰੈਜ਼ੂਏਸ਼ਨ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਮਾਸਟਰ ਸ਼ੇਫ-3 ਵਿਚ ਵੀ ਉਸ ਨੇ ਆਡੀਸ਼ਨ ਦਿੱਤੇ ਸਨ ਪਰ ਸਲੈਕਸ਼ਨ ਨਾ ਹੋਣ 'ਤੇ ਉਸ ਨੇ ਹਾਰ ਨਹੀਂ ਮੰਨੀ ਅਤੇ ਇਸ ਵਾਰ ਪੂਰੀ ਮਿਹਨਤ ਨਾਲ ਫਾਈਨਲਿਸਟ 'ਚ ਪਹੁੰਚ ਸਕੀ ਹੈ। ਦ੍ਰਿਸ਼ਟੀ ਦਾ ਕਹਿਣਾ ਹੈ ਕਿ ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਤਿੰਨ ਜੱਜ ਹਨ ਸੰਜੀਵ ਕਪੂਰ, ਵਿਕਾਸ ਖੰਨਾ ਤੇ ਰਣਵੀਰ ਬਰਾੜ। ਇਹ ਵੀ ਸਾਰੇ ਪੰਜਾਬੀ ਹਨ, ਇਸ ਲਈ ਉਸ ਨੂੰ ਮਾਣ ਹੈ ਕਿ ਉਹ ਵੀ ਪੰਜਾਬ ਤੋਂ ਹੈ। ਦ੍ਰਿਸ਼ਟੀ ਦਾ ਕਹਿਣਾ ਹੈ ਕਿ ਪੰਜਾਬ 'ਚ ਬਿਹਤਰੀਨ ਇੰਸਟੀਚਿਊਟ ਨਹੀਂ ਹੈ, ਜਿੱਥੇ ਕੁਕਿੰਗ ਸਿੱਖ ਸਕੇ। ਇਸ ਲਈ ਉਹ ਪੰਜਾਬ ਵਿਚ ਕੁਕਿੰਗ ਇੰਸਟੀਚਿਊਟ ਖੋਲ੍ਹਣਾ ਚਾਹੁੰਦੀ ਹੈ, ਤਾਂ ਕਿ ਇਸ ਕੰਮ 'ਚ ਮੁਹਾਰ ਹਾਸਲ ਕਰਨ ਵਾਲਾ ਵਾਂਝਾ ਨਾ ਰਹਿ ਜਾਵੇ। ਬਸ ਇੰਨਾ ਹੀ ਨਹੀਂ ਦ੍ਰਿਸ਼ਟੀ ਦਾ ਕਹਿਣਾ ਹੈ ਕਿ ਉਹ ਮੁੰਡਿਆ ਨਾਲੋਂ ਘੱਟ ਨਹੀਂ ਹੈ। ਔਰਤਾਂ ਅੱਜ ਉਸ ਮੁਕਾਮ 'ਤੇ ਪੁੱਜ ਗਈਆਂ ਹਨ, ਜਿੱਥੇ ਕਦੇ ਮੁੰਡੇ ਹੀ ਪਹੁੰਚ ਸਕਦੇ ਹਨ।
ਇੰਨਾ ਭਿਆਨਕ ਸੜਕ ਹਾਦਸਾ ਕਿ ਦੇਖਣ ਵਾਲੇ ਦੀ ਰੂਹ ਕੰਬ ਗਈ
NEXT STORY