ਰੁੱਖ 'ਚ ਵੱਜੀ ਬੱਸ ; 5 ਮਰੇ
ਸ਼ਹੀਦ ਭਗਤ ਸਿੰਘ ਨਗਰ (ਤ੍ਰਿਪਾਠੀ, ਚਮਨ ਲਾਲ, ਮਨੋਰੰਜਨ)-ਨਵਾਂਸ਼ਹਿਰ-ਬੰਗਾ ਮਾਰਗ 'ਤੇ ਪਿੰਡ ਖਟਕੜ ਕਲਾਂ ਦੇ ਨੇੜੇ ਤੇਜ਼ ਰਫਤਾਰ ਬੱਸ ਦੇ ਰੁੱਖ ਨਾਲ ਟਕਰਾਉਣ ਨਾਲ 5 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ 17 ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਕਰੀਬ 4 ਵਜੇ ਵਾਪਰਿਆ ਜਦੋਂ ਨਵਾਂਸ਼ਹਿਰ ਡਿਪੂ ਦੀ ਤੇਜ਼ ਰਫਤਾਰ ਬੱਸ ਨੰਬਰ ਪੀ. ਬੀ. 32 ਜੇ. 7240 ਜੋ ਚੰਡੀਗੜ੍ਹ ਤੋਂ ਜਲੰਧਰ ਵੱਲ ਜਾ ਰਹੀ ਸੀ ਕਿ ਪਿੰਡ ਦੇ ਉਕਤ ਸਥਾਨ 'ਤੇ ਦੂਜੇ ਪਾਸਿਓਂ ਆ ਰਹੇ ਟਰੱਕ ਨੂੰ ਓਵਰਟੇਕ ਕਰ ਰਹੀ ਕਾਰ ਨੂੰ ਬਚਾਉਂਦੇ ਹੋਏ ਬੱਸ ਸੜਕ ਕਿਨਾਰੇ ਇਕ ਰੁੱਖ ਨਾਲ ਟਕਰਾ ਕੇ ਨਿਕਲ ਗਈ।
ਇਸ ਹਾਦਸੇ ਵਿਚ ਮਾਰੇ ਗਏ ਯਾਤਰੀਆਂ ਦੀ ਪਛਾਣ ਉਂਕਾਰ ਸਿੰਘ ਵਾਸੀ ਹਾਜੀਪੁਰ, ਬੱਸ ਦਾ ਕੰਡਕਟਰ ਗੁਰਵਿੰਦਰ ਸਿੰਘ ਵਾਸੀ ਮਾਜਪੁਰ (ਹੁਸ਼ਿਆਰਪੁਰ), ਅਸ਼ਵਨੀ ਕੁਮਾਰ ਪੁੱਤਰ ਲਾਲ ਚੰਦ ਵਾਸੀ ਖੇਮਕਰਨ, ਜੋਤੀ ਵਾਸੀ ਬਸਿਆਲਾ ਵਜੋਂ ਹੋਈ ਹੈ ਜਦੋਂਕਿ ਇਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ਾਂ ਪੁਲਸ ਨੇ ਬੰਗਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭਿਜਵਾ ਦਿੱਤੀਆਂ ਹਨ ਜ਼ਖਮੀ ਯਾਤਰੀਆਂ ਨੂੰ ਪੁਲਸ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਬੰਗਾ ਅਤੇ ਖਟਕੜ ਕਲਾਂ ਦੇ ਅਤੇ ਵੱਖ-ਵੱਖ ਹਸਪਤਾਲਾਂ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਥੇ 12 ਯਾਤਰੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਜਲੰਧਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਸੁੱਖਾ ਕਾਹਲਵਾਂ ਹੱਤਿਆ ਕਾਂਡ 'ਚ ਹੋਇਆ ਇਕ ਹੋਰ ਖੁਲਾਸਾ
NEXT STORY