ਸ੍ਰੀ ਅਨੰਦਪੁਰ ਸਾਹਿਬ : ਆਮ ਤੌਰ 'ਤੇ ਹੋਲੀ ਰੰਗਾਂ ਨਾਲ ਮਨਾਈ ਜਾਂਦੀ ਹੈ ਪਰ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਦੇ ਮੌਕੇ 'ਤੇ ਹੋਲੀ ਤਲਵਾਰਾਂ, ਕੁਸ਼ਤੀਆਂ ਅਤੇ ਹਵਾਈ ਕਰਤੱਬਾਂ ਨਾਲ ਮਨਾਈ ਜਾਂਦੀ ਹੈ। ਇਸ ਮੌਕੇ 'ਤੇ ਇਕ ਸ਼ਖਸ ਅਜਿਹਾ ਵੀ ਸੀ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। 52 ਸਾਲ ਦੇ ਇਹ ਨਿਹੰਗ ਸਿੰਘ ਦੁਨੀਆ ਦੀ ਸਭ ਤੋਂ ਵੱਡੀ ਤੇ ਭਾਰੀ ਦਸਤਾਰ ਬੰਨਣ ਲਈ ਮਸ਼ਹੂਰ ਹਨ। ਇਸ ਬਾਰੇ ਨਿਹੰਗ ਸਿੰਘ ਦੱਸਦੇ ਹਨ ਕਿ ਉਹ ਪਿਛਲੇ ਅੱਠ ਸਾਲ ਤੋਂ ਇਹ ਦਸਤਾਰ ਬੰਨ ਰਹੇ ਹਨ ਅਤੇ 12 ਸਾਲ ਇਹ ਦਸਤਾਰ ਬੰਨਣ ਦਾ ਉਨ੍ਹਾਂ ਦਾ ਨਿਸ਼ਚਾ ਹੈ।
ਸਿੱਖਾਂ ਦੇ ਇਸ ਪਵਿੱਤਰ ਧਾਰਮਿਕ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇਥੋਂ ਦੇ ਲੋਕ ਹੋਲੀ ਨੂੰ ਬਹਾਦਰੀ ਦੇ ਪ੍ਰਤੀਕ ਦੇ ਰੂਪ ਵਿਚ ਮਨਾਉਂਦੇ ਹਨ। ਇਸ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ।
ਇਕ ਵਾਰ ਫਿਰ ਜੀ.ਐਨ.ਡੀ.ਯੂ. ਦੇ ਗਰਲ ਹੋਸਟਲ 'ਚ ਦਾਖਲ ਹੋਇਆ ਸ਼ਰਾਬੀ ਨੌਜਵਾਨ
NEXT STORY