ਅੰਮ੍ਰਿਤਸਰ (ਰਣਜੀਤ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਕੈਂਪਸ ਅੰਮ੍ਰਿਤਸਰ ਦੇ ਹੋਸਟਲਾਂ 'ਚ ਰਹਿ ਰਹੀਆਂ ਵਿਦਿਆਰਥਣਾਂ ਅਜੇ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੀਆਂ ਹਨ, ਹਾਲਾਂਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਵਿਦਿਆਰਥਣਾਂ ਅਸੁਰੱਖਿਅਤ ਹਨ। ਵੀਰਵਾਰ ਰਾਤ 9.30 ਵਜੇ ਯੂਨੀਵਰਸਿਟੀ ਦੇ ਹੋਸਟਲ ਨੰਬਰ 3 'ਚ ਇਕ ਸੰਤੋਸ਼ ਕੁਮਾਰ ਨਾਂ ਦਾ ਸ਼ਰਾਬੀ ਨੌਜਵਾਨ ਅੰਦਰ ਆ ਗਿਆ। ਜਿਸ ਨੂੰ ਕੁੜੀਆਂ ਨੇ ਫੜ ਲਿਆ ਅਤੇ ਜਮ ਕੇ ਛਿੱਤਰ ਪਰੇਡ ਕੀਤੀ ਅਤੇ ਪਿੱਛੋਂ ਪੁਲਸ ਦੇ ਹਵਾਲੇ ਕਰ ਦਿੱਤਾ। ਬਾਹਰੀ ਨੌਜਵਾਨਾਂ ਦੇ ਕੁੜੀਆਂ ਦੇ ਹੋਸਟਲ ਵਿਚ ਇਕ ਵਾਰ ਫਿਰ ਦਾਖਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਜ਼ੋਰਦਾਰ ਵਿਰੋਧ ਕੀਤਾ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ 10 ਮਾਰਚ ਤਕ ਟੀਚਿੰਗ ਕਲਾਸਿਸ 'ਤੇ ਰੋਕ ਦੇ ਹੁਕਮ ਜਾਰੀ ਕੀਤੇ ਹਨ।
ਨੌਜਵਾਨ ਨੂੰ ਹੋਸਟਲ ਦੇ ਅੰਦਰ ਦਾਖਲ ਹੁੰਦਿਆਂ ਦੇਖ ਸੁਰੱਖਿਆ ਕਰਮਚਾਰੀਆਂ ਤੁਰੰਤ ਹਰਕਤ ਵਿਚ ਆ ਗਏ ਪਰ ਉਸ ਤੋਂ ਪਹਿਲਾਂ ਹੀ ਕੁੜੀਆਂ ਨੇ ਉਸ ਨੂੰ ਦਬੋਚ ਲਿਆ ਅਤੇ ਛਿੱਤਰ ਪਰੇਡ ਕਰਨੀ ਸ਼ੁਰੂ ਕਰ ਦਿੱਤੀ। ਜਿਸ ਸਮੇਂ ਨੌਜਵਾਨ ਹੋਸਟਲ ਦੇ ਅੰਦਰ ਦਾਖਲ ਹੋਇਆ ਉਸ ਸਮੇਂ ਉਹ ਨਸ਼ੇ ਦੇ ਹਾਲਤ ਵਿਚ ਸੀ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਆਮ ਹੋ ਕੇ ਵੀ ਖਾਸ ਬਣ ਗਿਆ ਗੁਰਮਤਿ ਮਰਿਯਾਦਾ ਨਾਲ ਹੋਇਆ ਇਹ ਵਿਆਹ (ਦੇਖੋ ਤਸਵੀਰਾਂ)
NEXT STORY