ਅਬੋਹਰ, (ਰਹੇਜਾ)— ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਹੋ ਰਹੀ ਬਰਸਾਤ ਨਾਲ ਕਣਕ ਉਤਪਾਦਕ ਕਿਸਾਨਾਂ ਨੂੰ ਕਣਕ ਦੀ ਫਸਲ 'ਤੇ ਬੀਮਾਰੀ ਦਾ ਹਮਲਾ ਹੋਣ ਦਾ ਡਰ ਸਤਾ ਰਿਹਾ ਹੈ। ਕਿਸਾਨਾਂ ਮੁਤਾਬਕ ਜੇਕਰ 2-4 ਦਿਨਾਂ ਤਕ ਮੌਸਮ ਵਿਚ ਸੁਧਾਰ ਨਹੀ ਆਇਆ ਤਾਂ ਕਣਕ ਦਾ ਉਤਪਾਦ ਘਟ ਹੋ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਹਾਨੀ ਝੇਲਣੀ ਪਵੇਗੀ।
ਜਾਣਕਾਰੀ ਦਿੰਦੇ ਹੋਏ ਮੋਹਨ ਲਾਲ, ਕੁਲਬੀਰ ਸਿੰਘ ਧਾਲੀਵਾਲ, ਸੁਭਾਸ਼ ਚੰਦਰ, ਨਵਦੀਪ ਸਿੰਘ, ਚਰਣਜੀਤ ਸਿੰਘ, ਕੇਵਲ ਸਿੰਘ ਮਾਨ, ਸੁਖਜਿੰਦਰ ਸਿੰਘ, ਵਿਨੋਦ ਕੁਮਾਰ, ਹਰਜੀਤ ਸਿੰਘ ਗੋਬਿੰਦਗੜ੍ਹ ਨੇ ਦੱਸਿਆ ਕਿ ਕਰੀਬ 10 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਕਾਰਨ ਜ਼ਮੀਨ ਦਾ ਜਲ ਪੱਧਰ ਉਚਾ ਹੋ ਗਿਆ ਹੈ, ਜਿਸ ਨਾਲ ਖੇਤਾਂ ਵਿਚ ਪਾਣੀ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਲਗਾਤਾਰ ਮੀਂਹ ਪੈਣ ਕਾਰਨ ਕਿਸਾਨ ਕਣਕ 'ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਵ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਕੀਟਾਂ ਦੇ ਹਮਲੇ ਤੋਂ ਕਣਕ ਦੀ ਫਸਲ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਜਿਸ ਨਾਲ ਕਣਕ ਦੀ ਗੁਣਵਤਾ ਵਿਚ ਘਾਟ ਆਵੇਗੀ ਅਤੇ ਉਸ ਨੂੰ ਵੇਚਣ ਲਈ ਕਿਸਾਨਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਮੌਸਮ ਵਿਚ ਬਦਲਾਅ ਨਾ ਆਇਆ ਤਾਂ ਕਣਕ ਦੇ ਉਤਪਾਦਨ ਅਤੇ ਗੁਣਵਤਾ 'ਤੇ ਮਾੜਾ ਅਸਰ ਪਵੇਗਾ। ਕਿਸਾਨਾਂ ਮੁਤਾਬਕ ਉਨ੍ਹਾਂ ਨੇ ਮਹਿੰਗੇ ਰੇਟਾਂ 'ਤੇ ਬੀਜ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ ਪਰ ਮੀਂਹ ਕਾਰਨ ਉਨ੍ਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਰਿਹਾ ਹੈ, ਕਿਸਾਨਾਂ ਨੇ ਸਰਕਾਰ ਤੋਂ ਸੇਮ ਦੀ ਚਪੇਟ ਵਿਚ ਆਈ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਅਤੇ ਸੇਮ ਦੀ ਸੱਮਸਿਆ ਦਾ ਹਲ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਰੀਬ 4-5 ਮਹੀਨੇ ਪਹਿਲਾਂ ਖੇਤਰ ਵਿਚ ਆਈ ਭਾਰੀ ਵਰਖਾ ਦੇ ਕਾਰਨ ਕਿਸਾਨਾਂ ਦੀ ਪੱਕੀ ਪਕਾਈ ਨਰਮੇ ਦੀ ਫਸਲ ਪਾਣੀ ਵਿਚ ਡੁੱਬ ਗਈ ਸੀ ਅਤੇ ਉਸਦੇ ਬਾਅਦ ਕਿੰਨੂੰ ਦੀ ਫਸਲ ਦਾ ਗ੍ਰਾਹਕ ਨਾ ਹੋਣ ਕਾਰਨ ਖੇਤਰ ਦੇ ਕਿਸਾਨਾਂ ਪਹਿਲੇ ਦੀ ਆਰਥਿਕ ਮੰਦੀ ਦੀ ਚਪੇਟ ਵਿਚ ਆਏ ਹੋਏ ਹਨ, ਉਥੇ ਮੀਂਹ ਨਾਲ ਕਿਸਾਨਾਂ 'ਤੇ ਆਰਥਿਕ ਬੋਝ ਪੈਣ ਦੀ ਸੰਭਾਵਨਾ ਵੱਧ ਗਈ ਹੈ।
ਖੇਤੀਬਾੜੀ ਵਿਭਾਗ ਵਲੋਂ ਮਿੱਟੀ-ਪਾਣੀ ਦੀ ਪਰਖ ਦੀ ਸਹੂਲਤ ਉਪਲਬਧ
NEXT STORY