ਅੰਮ੍ਰਿਤਸਰ : ਸਾਲ 2014-15 ਦੇ ਬਜਟ ਅਨੁਸਾਰ ਸਰਕਾਰ ਨੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਦੋ ਨਵੀਆਂ ਯੋਜਨਾਵਾਂ ਉਲੀਕੀਆਂ ਹਨ। ਇਨ੍ਹਾਂ 'ਚੋਂ ਪਹਿਲੀ ਯੋਜਨਾ ਹੈ ਧਾਰਮਿਕ ਸ਼ਰਧਾ ਦੀ ਪ੍ਰਤੀਕ 'ਪ੍ਰਸ਼ਾਦ' ਅਤੇ ਦੂਜੀ ਹੈ 'ਸਵਦੇਸ਼ ਦਰਸ਼ਨ'। ਦੋਹਾਂ ਯੋਜਨਾਵਾਂ ਦੇ ਤਹਿਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸ਼ਰਧਾ ਨਾਲ ਜੁੜੇ ਸਥਾਨਾਂ ਨੂੰ ਉੱਤਮ ਦਰਜੇ ਦਾ ਬਣਾਉਣ ਦਾ ਉੁਪਰਾਲਾ ਕੀਤਾ ਜਾਵੇਗਾ।
ਸੱਭਿਆਚਾਰਕ ਮਾਮਲਿਆਂ ਸੰਬੰਧੀ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਵਲੋਂ ਅੱਜ ਲੋਕ ਸਭਾ 'ਚ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ 'ਪ੍ਰਸ਼ਾਦ' ਸਕੀਮ ਦੇ ਤਹਿਤ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਸਮੇਤ ਦੇਸ਼ ਦੇ 12 ਮੁਖ ਸ਼ਹਿਰ ਅਜਮੇਰ, ਅਮਰਾਵਤੀ, ਦਵਾਰਕਾ, ਗਯਾ, ਕਾਂਚੀਪੁਰਮ, ਕੇਦਾਰਨਾਥ, ਕਮਾਖਿਆ, ਮਥੁਰਾ, ਪੁਰੀ, ਵਾਰਾਣਸੀ ਅਤੇ ਵੇਲਾਕਨੀ ਨੂੰ ਹੋਰ ਵਿਕਸਿਤ ਕੀਤਾ ਜਾਵੇਗਾ।
ਗੱਡੀ ਵਾਲਿਆ ਕਿਉਂ ਤੈਨੂੰ ਨੀਂਦ ਆਈ, ਤੂੰ ਇਕ ਲਾਲ ਦੀ ਜਾਨ ਗੁਆਈ (ਵੀਡੀਓ)
NEXT STORY